Friday, 20 December 2019

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਵੇਂ ਚਾਰ ਅਪਰੇਸ਼ਨ ਥੀਏਟਰਾਂ ਦਾ ਉਦਘਾਟਨ 23 ਦਸੰਬਰ ਦਿਨ ਸੋਮਵਾਰ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਵੇਂ ਚਾਰ
ਅਪਰੇਸ਼ਨ ਥੀਏਟਰਾਂ ਦਾ ਉਦਘਾਟਨ 23 ਦਸੰਬਰ ਦਿਨ ਸੋਮਵਾਰ ਨੂੰ

ਸ੍ਰੀ ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਰਨਗੇ ਉਦਘਾਟਨ

ਬੰਗਾ :  20 ਦਸੰਬਰ 2019 ¸ ਇਲਾਕੇ ਦੇ ਲੋਕ ਸੇਵਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਅਧੀਨ ਇਲਾਕੇ ਵਿਚ 1984 ਤੋਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਦੋ ਕਰੋੜ  ਰੁਪਏ ਦੀ ਲਾਗਤ ਨਾਲ ਤਿਆਰ ਹੋਏ ਅਤਿ ਆਧੁਨਿਕ ਚਾਰ ਨਵੇਂ ਅਪਰੇਸ਼ਨਾਂ ਥੀਏਟਰਾਂ ਦਾ ਉਦਘਾਟਨ 23 ਦਸੰਬਰ ਦਿਨ ਸੋਮਵਾਰ ਨੂੰ ਮਾਣਯੋਗ ਸ੍ਰੀ ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਪਣੇ ਕਰ ਕਮਲਾਂ ਨਾਲ ਕਰਨਗੇ । ਉਦਘਾਟਨ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ ਵਿਖੇ ਹੁਣ ਇੰਟਰਨੈਸ਼ਨਲ ਪੱਧਰ ਦੇ ਚਾਰ ਅਤਿ ਆਧੁਨਿਕ ਮਾਡੂਲਰ ਤਕਨੀਕ ਵਾਲੇ ਅਪਰੇਸ਼ਨ ਥੀਏਟਰ ਤਿਆਰ ਕੀਤੇ ਗਏ ਹਨ  ਜਿਹਨਾਂ ਤੇ ਦੋ ਕਰੋੜ ਰੁਪਏ ਦੀ ਲਾਗਤ ਆਈ ਹੈ । ਚਾਰ ਨਵੇਂ ਅਪਰੇਸ਼ਨ ਥੀਏਟਰਾਂ ਦੇ ਨਾਲ ਨਵੇਂ ਆਈ ਸੀ ਯੂ, ਆਈ ਆਈ ਸੀ ਯੂ, ਰਿਕਵਰੀ ਰੂਮ, ਪ੍ਰੀ ਅਤੇ ਪੋਸਟ ਆਪਰੇਟਿਵ ਅਪਰੇਸ਼ਨ ਰੂਮ, ਚੇਜਿੰਗ ਰੂਮ, ਆਟੋ ਕਲੇਵ ਯੂਨਿਟ, ਪੇਸ਼ਿੰਟ ਵੇਟਿੰਗ ਰੂਮ ਵੀ ਬਣਾਏ ਗਏ ਹਨ। ਇਹ ਚਾਰ ਅਪਰੇਸ਼ਨ ਥੀਏਟਰ ਪੂਰੀ ਤਰ੍ਹਾਂ 21ਸਦੀਂ ਵਾਲੀ ਨਵੀਂ ਤਕਨੀਕ ਵਾਲੇ ਹਨ। ਨਵੀਂ ਤਕਨੀਕ ਦੇ ਆਧੁਨਿਕ ਮਸ਼ੀਨਾਂ ਨਾਲ ਲੈਸ ਅਪਰੇਸ਼ਨਾਂ ਥੀਏਟਰਾਂ ਵਿਚ ਦਿਮਾਗ ਦੇ, ਰੀੜ੍ਹ ਦੀ ਹੱਡੀ ਦੇ ਵੱਡੇ ਅਪਰੇਸ਼ਨ, ਗੋਡੇ, ਮੋਢੇ, ਚੂਲੇ ਦੇ ਜੋੜ ਬਦਲੀ ਕਰਨ ਦੇ ਅਪਰੇਸ਼ਨ, ਹਰ ਤਰ੍ਹਾਂ ਦੇ ਕੈਂਸਰ ਅਤੇ ਹੋਰ ਵੱਡੀਆਂ ਬਿਮਾਰੀਆਂ, ਪੇਟ ਦੇ ਰੋਗਾਂ ਦੇ, ਮੋਟਾਪੇ ਦੇ ਇਲਾਜ ਲਈ ਅਪਰੇਸ਼ਨ ਅਤੇ ਔਰਤਾਂ ਦੀ ਬਿਮਾਰੀਆਂ ਦੇ ਵੱਡੇ ਅਪਰੇਸ਼ਨ ਕੀਤੇ ਜਾਇਆ ਕਰਨਗੇ। ਨਵੀਨਤਮ ਤਕਨੀਕ ਦੇ ਅਪਰੇਸ਼ਨ ਥੀਏਟਰਾਂ ਵਿਚ ਅਪਰੇਸ਼ਨ ਕਰਵਾਉਣ ਉਪਰੰਤ ਮਰੀਜ਼ਾਂ ਦੀ ਰਿਕਵਰੀ ਵੀ ਛੇਤੀ ਹੋਇਆ ਕਰੇਗੀ। ਆਉਣ ਵਾਲੇ ਸਮੇਂ ਵਿਚ ਹਸਪਤਾਲ ਦੇ ਇਹਨਾਂ ਅਪਰੇਸ਼ਨਾਂ ਥੀਏਟਰਾਂ ਵਿਚ ਦਿਲ ਦੇ ਮਰੀਜ਼ਾਂ ਦੀ ਬਾਈਪਾਸ ਸਰਜਰੀ ਵਾਲੇ ਅਤੇ ਹੋਰ ਵੀ ਵੱਡੇ ਟਰਾਂਸਪਲਾਂਟ ਅਪਰੇਸ਼ਨ ਵੀ ਕੀਤੇ ਜਾਇਆ ਕਰਨਗੇ। ਨਵੇਂ ਅਪਰੇਸ਼ਨਾਂ ਥੀਏਟਰਾਂ ਦੇ ਉਦਘਾਟਨ ਦੀ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਵੇਂ ਅਪਰੇਸ਼ਨ ਥੀਏਟਰਾਂ ਦੇ 23 ਦਸੰਬਰ ਦਿਨ ਸੋਮਵਾਰ ਨੂੰ ਹੋ ਰਹੇ  ਉਦਘਾਟਨ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ