Wednesday, 4 December 2019

ਕੈਨੇਡਾ ਨਿਵਾਸੀ ਟਰੱਸਟ ਮੈਂਬਰ ਦਰਸ਼ਨ ਸਿੰਘ ਮਾਹਿਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ

ਕੈਨੇਡਾ ਨਿਵਾਸੀ ਟਰੱਸਟ ਮੈਂਬਰ ਦਰਸ਼ਨ ਸਿੰਘ ਮਾਹਿਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ
ਦਾਨੀ ਸੱਜਣਾਂ ਵਿਚ ਢਾਹਾਂ ਕਲੇਰਾਂ ਵਿਖੇ ਸੇਵਾ ਕਰਨ ਦਾ ਭਾਰੀ ਉਤਸ਼ਾਹ : ਦਰਸ਼ਨ ਸਿੰਘ ਮਾਹਿਲ

ਬੰਗਾ : 4 ਦਸੰਬਰ - ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਗਠਿਤ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਕੈਨੇਡਾ ਨਿਵਾਸੀ ਟਰੱਸਟ ਦੇ ਸੀਨੀਅਰ ਪ੍ਰਬੰਧਕ ਮੈਂਬਰ ਦਰਸ਼ਨ ਸਿੰਘ ਮਾਹਿਲ ਦਾ  ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਦਰਸ਼ਨ ਸਿੰਘ ਮਾਹਿਲ ਕੈਨੇਡਾ ਨੇ ਹਾਰਦਿਕ ਸਵਾਗਤ ਲਈ ਸਮੂਹ ਟਰੱਸਟੀਆਂ ਅਤੇ ਸਹਿਯੋਗੀਆਂ ਦਾ ਹਾਰਦਿਕ ਧੰਨਵਾਦ ਕੀਤਾ। ਸ. ਮਾਹਿਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕੈਨੇਡਾ ਵਿਚ ਦਾਨੀ ਸੱਜਣਾਂ ਵੱਲੋਂ ਢਾਹਾਂ ਕਲੇਰਾਂ ਵਿਖੇ ਮੌਜੂਦਾ ਟਰੱਸਟ ਪ੍ਰਬੰਧਕ ਕਮੇਟੀ ਵੱਲੋਂ  ਹਰਦੇਵ ਸਿੰਘ ਕਾਹਮਾ ਪ੍ਰਧਾਨ ਦੀ ਯੋਗ ਅਗਵਾਈ ਵਿਚ ਲੋਕ ਸੇਵਾ ਨੂੰ ਸਮਰਪਿਤ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਪ੍ਰੌਕੈਜਟਾਂ ਦੇ ਸ਼ਾਨਦਾਰ ਸਫਲ ਪ੍ਰੋਗਰਾਮਾਂ ਲਈ ਭਾਰੀ ਪ੍ਰਸੰਸਾ ਕੀਤੀ ਜਾ ਰਹੀ ਹੈ। ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਕੈਨੇਡਾ ਵੱਸਦੇ ਦਾਨੀ ਸੱਜਣਾਂ ਵੱਲੋਂ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵਿਦਿਅਕ ਅਤੇ ਮੈਡੀਕਲ ਸੇਵਾਵਾਂ ਦੇ ਵੱਖ¸ਵੱਖ ਪ੍ਰੌਜੈਕਟਾਂ ਵਿਚ ਤਨ¸ਮਨ ਧੰਨ ਨਾਲ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਸਾਲ  ਸਰਦੀਆਂ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਨਿਵਾਸੀ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਸੇਵਾ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਖੁਦ ਪੁੱਜ ਰਹੇ ਹਨ। ਇਸ ਤੋਂ ਪਹਿਲਾਂ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਸਾਥੀਆਂ ਸਮੇਤ ਸੀਨੀਅਰ ਪ੍ਰਬੰਧਕ ਮੈਂਬਰ ਦਰਸ਼ਨ ਸਿੰਘ ਮਾਹਿਲ ਕੈਨਡਾ ਦਾ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਪਿਛਲੇ ਸਾਲ ਵਿਚ ਟਰੱਸਟ ਵੱਲੋਂ ਚਲਾਏ ਵੱਖ ਵੱਖ ਕੰਮਾਂ ਅਤੇ ਸੇਵਾ ਪ੍ਰੌਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ।  ਸ. ਕਾਹਮਾ ਨੇ  ਥੋੜ੍ਹੇ ਸਮੇਂ ਵਿਚ ਪੂਰੇ ਹੋ ਰਹੇ ਵੱਡੇ ਮੈਡੀਕਲ ਪ੍ਰੌਜੈਕਟਾਂ ਬਾਰੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ।  ਕੈਨੇਡਾ ਨਿਵਾਸੀ ਦਰਸ਼ਨ ਸਿੰਘ ਮਾਹਿਲ ਸੀਨੀਅਰ ਪ੍ਰਬੰਧਕ ਟਰੱਸਟ ਮੈਂਬਰ ਦੇ ਸਵਾਗਤ ਲਈ ਢਾਹਾਂ ਕਲੇਰਾਂ ਵਿਖੇ  ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :   ਟਰੱਸਟ ਮੈਂਬਰ ਦਰਸ਼ਨ ਸਿੰਘ ਮਾਹਿਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕਰਨ ਮੌਕੇ ਯਾਦਦਾਰੀ ਤਸਵੀਰ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਪ੍ਰਬੰਧਕ ਮੈਂਬਰ