ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਬੇਟੀ ਸਮਾਜ ਸੇਵਕ ਮਨਜੀਤ ਕੌਰ ਥਾਂਦੀ
ਅਤੇ ਦਮਾਦ ਅਜੀਤ ਸਿੰਘ ਥਾਂਦੀ ਵੱਲੋਂ ਢਾਹਾਂ ਕਲੇਰਾਂ ਦਾ ਵਿਸ਼ੇਸ਼ ਦੌਰਾ
ਬੰਗਾ : 3 ਦਸੰਬਰ - ਇਲਾਕੇ ਵਿਚ ਪਿਛਲੇ 40 ਸਾਲਾਂ ਤੋਂ ਮੈਡੀਕਲ ਅਤੇ ਵਿਦਿਅਕ ਖੇਤਰ ਵਿਚ ਸਫਲਤਾ ਪੂਰਬ ਕੰਮ ਕਰ ਰਹੀ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਬੇਟੀ ਕੈਨੇਡਾ ਨਿਵਾਸੀ ਸਮਾਜ ਸੇਵਕ ਮਨਜੀਤ ਕੌਰ ਥਾਂਦੀ ਅਤੇ ਦਮਾਦ ਅਜੀਤ ਸਿੰਘ ਥਾਂਦੀ ਵੱਲੋਂ ਅੱਜ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਬੀਬੀ ਮਨਜੀਤ ਕੌਰ ਥਾਂਦੀ ਅਤੇ ਅਜੀਤ ਸਿੰਘ ਥਾਂਦੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਟਰੱਸਟ ਵੱਲੋਂ ਬਾਬਾ ਬੁੱਧ ਸਿੰਘ ਢਾਹਾਂ ਦੇ ਲੋਕ ਸੇਵਕ ਸੁਪਨੇ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਕੰਮਾਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਹਨਾਂ ਨੇ ਮੌਜੂਦਾ ਟਰੱਸਟ ਪ੍ਰਬੰਧਕ ਕਮੇਟੀ ਵੱਲੋਂ ਹਰਦੇਵ ਸਿੰਘ ਕਾਹਮਾ ਪ੍ਰਧਾਨ ਦੀ ਅਗਵਾਈ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵਿਦਿਅਕ ਅਤੇ ਮੈਡੀਕਲ ਸੇਵਾਵਾਂ ਦੇ ਕਾਰਜਾਂ ਵਿਚ ਵਾਧੇ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੀ ਟਰੱਸਟ ਮੈਂਬਰਾਂ ਨਾਲ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੀ ਬੇਟੀ ਸਮਾਜ ਸੇਵਕ ਮਨਜੀਤ ਕੌਰ ਥਾਂਦੀ ਅਤੇ ਦਮਾਦ ਅਜੀਤ ਸਿੰਘ ਥਾਂਦੀ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਸ. ਕਾਹਮਾ ਨੇ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਆਰੰਭ ਕੀਤੇ ਗਏ ਪ੍ਰੌਜੈਕਟਾਂ ਬਾਰੇ ਚਾਣਨਾ ਪਾਇਆ । ਢਾਹਾਂ ਕਲੇਰਾਂ ਵਿਸ਼ੇਸ਼ ਤੌਰ ਪੁੱਜੇ ਥਾਂਦੀ ਪਰਿਵਾਰ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਵਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਵਿਦਿਅਕ ਅਦਾਰਿਆਂ ਦਾ ਦੌਰਾ ਕਰਵਾਇਆ ਵੀ ਗਿਆ । ਸ. ਕਾਹਮਾ ਨੇ ਇਸ ਮੌਕੇ ਪਿਛਲੇ ਅਰਸੇ ਵਿਚ ਟਰੱਸਟ ਵੱਲੋਂ ਕੀਤੇ ਕੰਮਾਂ ਬਾਰੇ ਵੀ ਥਾਂਦੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਅਤੇ ਭਵਿੱਖ ਵਿਚ ਟਰੱਸਟ ਵੱਲੋਂ ਪੂਰੇ ਕੀਤੇ ਜਾ ਰਹੇ ਵੱਡੇ ਪ੍ਰੌਜੈਕਟਾਂ ਬਾਰੇ ਚਾਣਨਾ ਪਾਇਆ ਗਿਆ । ਢਾਹਾਂ ਕਲੇਰਾਂ ਵਿਖੇ ਸਮੂਹ ਟਰੱਸਟ ਵੱਲੋਂ ਅੱਜ ਬੀਬੀ ਮਨਜੀਤ ਕੌਰ ਥਾਂਦੀ ਅਤੇ ਅਜੀਤ ਸਿੰਘ ਥਾਂਦੀ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਸਮੂਹ ਟਰੱਸਟ ਵੱਲੋਂ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਬੇਟੀ ਸਮਾਜ ਸੇਵਕ ਮਨਜੀਤ ਕੌਰ ਥਾਂਦੀ ਅਤੇ ਦਮਾਦ ਅਜੀਤ ਸਿੰਘ ਥਾਂਦੀ ਨੂੰ ਸਨਮਾਨਿਤ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਪ੍ਰਬੰਧਕ