Monday, 27 October 2025

ਪਿੰਡ ਸਰਹਾਲਾ ਰਾਣੂੰਆਂ ਵਿਖੇ ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ

ਪਿੰਡ ਸਰਹਾਲਾ ਰਾਣੂੰਆਂ ਵਿਖੇ ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ
ਬੰਗਾ 27 ਅਕਤੂਬਰ () ਸਮਾਜ ਸੇਵਕ ਸਾਬਕਾ ਸੈਕਟਰੀ ਸ. ਅਜੀਤ ਸਿੰਘ ਰਾਣੂੰ  ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਰੱਖੇ ਗਏ ਪਾਠ ਦੇ ਭੋਗ ਉਹਨਾਂ ਦੇ ਪਿੰਡ ਸਰਹਾਲ ਰਾਣੂੰਆਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ  ਸਾਹਿਬ ਵਿਖੇ ਪਾਏ ਗਏ । ਇਸ ਮੌਕੇ ਉਹਨਾਂ ਨਮਿਤ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਸ੍ਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਰਾਜਾ ਅਟਵਾਲ ਸੀਨੀਅਰ ਆਗੂ ਫਿਲੌਰ,  ਜਥੇਦਾਰ ਸਤਨਾਮ ਸਿੰਘ ਲਾਦੀਆਂ ਕਿਸਾਨ ਆਗੂ ਅਤੇ ਮਾਸਟਰ ਰਾਜਿੰਦਰ ਸ਼ਰਮਾ ਸੀਨੀਅਰ ਆਗੂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਉਹ ਸਵ: ਸ. ਅਜੀਤ ਸਿੰਘ ਰਾਣੂੰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ । ਬੁਲਾਰਿਆਂ ਨੇ ਕਿਹਾ ਕਿ ਆਪ ਜੀ ਨੇਕ ਰੂਹ ਵਾਲੀ ਧਾਰਮਿਕ ਅਤੇ ਸਮਾਜ ਸੇਵਕ ਸ਼ਖਸ਼ੀਅਤ ਸਨ । ਉਹਨਾਂ ਨੇ ਮਾਰਕੀਟ ਕਮੇਟੀ ਵਿਚ ਲੰਬਾ ਸਮਾਂ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੰਜਾਬ ਦੇ ਵੱਖ ਵੱਖ ਸਥਾਨਾਂ ਆਪਣੀ ਡਿਊਟੀ ਨਿਭਾਈ ਸੀ ।  ਇਸ ਮੌਕੇ ਉਹਨਾਂ ਦੇ ਬੇਟੇ ਪ੍ਰੌਫੈਸਰ ਲਖਵੀਰ ਸਿੰਘ ਰਾਣੂੰ ਕੈਨੇਡਾ ਨੇ ਪਰਿਵਾਰ ਵੱਲੋਂ  ਸੰਗਤਾਂ ਦਾ ਧੰਨਵਾਦ ਕੀਤਾ । ਰਾਣੂੰ ਪਰਿਵਾਰ ਵੱਲੋਂ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕਰਦੇ ਹੋਏ ਸਵ: ਅਜੀਤ ਸਿੰਘ ਰਾਣੂੰ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਵੀ ਦਿੱਤਾ । ਇਸ ਮੌਕੇ ਸ. ਅਮਰੀਕ ਸਿੰਘ ਰਾਣੂੰ (ਬੇਟਾ), ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ, ਸ. ਪਰਮਜੀਤ ਸਿੰਘ ਐਸ ਪੀ ਪੰਜਾਬ ਪੁਲੀਸ, ਸ੍ਰੀ ਅਮਰਜੀਤ ਕਲਸੀ, ਸ੍ਰੀ ਗੁਰਦੀਪ ਖੋਥੜਾ, ਸ. ਸੁਖਵਿੰਦਰ ਸਿੰਘ, ਡਾ. ਰਣਦੀਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਸ. ਰੇਸ਼ਮ ਸਿੰਘ ਸਾਬਕਾ ਸਰਪੰਚ ਘੁੰਮਣਾਂ, ਸ.ਪਰਮਿੰਦਰ ਸਿੰਘ ਬੋਇਲ, ਇੰਜੀਨੀਅਰ ਭੁਪਿੰਦਰ ਸਿੰਘ, ਇੰਜੀਨੀਅਰ ਚਰਨਜੀਤ ਸਿੰਘ, ਪ੍ਰੋਫੈਸਰ ਪ੍ਰਵੇਸ਼ ਸੂਦ,  ਸ, ਗੁਰਨਾਮ ਸਿੰਘ ਢਾਹਾਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਸ. ਅਜੀਤ ਸਿੰਘ ਰਾਣੂੰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।  
ਫੋਟੋ::- ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਏ ਸ਼ਰਧਾਜ਼ਲੀ ਸਮਾਗਮ ਵਿਚ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਤਵੰਤੇ ਸੱਜਣ ਅਤੇ ਇਕੱਤਰ ਸੰਗਤਾਂ
 

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100 ਫੀਸਦੀ ਨਤੀਜਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100 ਫੀਸਦੀ ਨਤੀਜਾ
ਬੰਗਾ 27 ਅਕਤੂਬਰ () ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਸਿੱਧ ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ (ਪੰਜਵਾਂ ਸਮੈਸਟਰ) ਬੈਚ 2022-2026 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਕੰਗ ਨੇ ਦਿੰਦੇ ਦੱਸਿਆ ਕਿ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਅਵੱਲ ਦਰਜੇ ਵਿਚ ਪਾਸ ਹੋਏ ਹਨ । ਕਲਾਸ ਵਿਚੋਂ ਪਹਿਲਾ ਸਥਾਨ ਅਮਨਪ੍ਰੀਤ ਕੌਰ ਰਾਏ ਪੁੱਤਰੀ ਸ੍ਰੀ ਹਰਵਿੰਦਰ ਸਿੰਘ- ਸ੍ਰੀਮਤੀ ਮਨਜੀਤ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਸੀਆ ਪੁੱਤਰੀ ਸ੍ਰੀ ਨਰਿੰਦਰ ਪਾਲ - ਸ੍ਰੀਮਤੀ ਰਿਸ਼ੀ ਰਾਵਲ ਨਵਾਂਸ਼ਹਿਰ ਨੇ ਅਤੇ ਤੀਜਾ ਸਥਾਨ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਕੁਲਦੀਪ ਚੰਦ- ਸ੍ਰੀਮਤੀ ਕਮਲੇਸ਼ ਕੁਮਾਰੀ ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ । ਸ਼ਾਨਦਾਰ ਨਤੀਜੇ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ (ਪੰਜਵਾਂ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਕਿਰਨ ਬੇਦੀ, ਮੈਡਮ ਜਸਬੀਰ ਕੌਰ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਨਰਸਿੰਗ (ਤੀਜਾ ਸਾਲ) ਵਿੱਚੋਂ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ


Saturday, 25 October 2025

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ ਪੋਲੀਉ ਜਾਗਰੁਕਤਾ ਸੈਮੀਨਾਰ

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ  ਪੋਲੀਉ ਜਾਗਰੁਕਤਾ ਸੈਮੀਨਾਰ
ਬੰਗਾ 25 ਅਕਤੂਬਰ () ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ  ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਰੋਟਰੀ ਇੰਟਰਨੈਸਨਲ ਦੇ ਮਿਸ਼ਨ "ਐਂਡ ਪੋਲੀਓ ਨਾਓ"  ਅਧੀਨ 'ਵਰਲਡ ਪੋਲੀਓ ਡੇ' ਨੂੰ ਸਮਰਪਿਤ ਜਾਗੁਰਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਪ੍ਰਧਾਨ ਸ੍ਰੀ ਪਰਵੀਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਿਸ਼ਨ "ਐਂਡ ਪੋਲੀਓ ਨਾਓ"  ਅਧੀਨ ਹੋ ਰਹੇ ਜਾਗਰੂਕਤਾ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ । ਉਪਰੰਤ ਰੋਟਰੀ ਡਿਸਟ੍ਰਿਕਟ 3070 ਦੇ ਰਿਜਨਲ ਚੇਅਰ ਐਂਡ ਪੋਲੀਓ ਸ੍ਰੀ ਰਾਜ ਕੁਮਾਰ ਬਜਾੜ ਨੇ  ਇੰਟਰਨੈਸਨਲ ਦੇ "ਐਂਡ ਪੋਲੀਓ ਨਾਉ " ਮਿਸ਼ਨ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਦੁਨੀਆਂ ਭਰ ਨੂੰ ਪੋਲੀਉ ਮੁਕਤ ਕਰਨ ਲਈ ਰੋਟਰੀ ਕਲੱਬ ਕੀਤੇ ਉੱਦਮਾਂ ਬਾਰੇ ਜਾਣਕਾਰੀ ਦਿੱਤੀ ।  ਸੈਮੀਨਾਰ ਦੇ ਮੁੱਖ ਬੁਲਾਰੇ ਸਾਬਕਾ ਲੈਫਟੀਨੈਂਟ ਕਰਨਲ ਸ. ਸ਼ਰਨਜੀਤ ਸਿੰਘ ਮੀਤ ਪ੍ਰਧਾਨ ਰੋਟਰੀ ਕਲੱਬ ਬੰਗਾ  ਵੱਲੋਂ ਸਲਾਈਡ ਸ਼ੋਅ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਲੋਕ ਸੇਵਾ ਦਾ ਇਹ ਮਿਸ਼ਨ ਸਾਲ 1979 ਵਿੱਚ ਫਿਲੀਪੀਨਜ਼ ਦੇਸ਼ ਤੋਂ ਆਰੰਭ ਕੀਤਾ ਸੀ ਅਤੇ 1985 ਤੋਂ ਪੂਰੀ ਦੁਨੀਆਂ ਨੂੰ ਪੋਲੀਉ ਮੁਕਤ ਕਰਨ ਲਈ ਇਸ ਮਿਸ਼ਨ ਤੇ ਲਗਾਤਾਰ ਕੰਮ ਕਰ ਰਿਹਾ ਹੈ । ਇਸ ਲਈ  ਦੁਨੀਆਂ ਭਰ ਦੇ ਸਾਰੇ ਦੇਸ਼ਾਂ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ ਪੋਲੀਓ ਦੀ ਵੈਕਸੀਨ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ । ਹੁਣ ਤੱਕ  ਐਂਡ ਪੋਲੀਓ ਮਿਸ਼ਨ 'ਤੇ 2.5 ਮਿਲੀਅਨ ਡਾਲਰ ਖ਼ਰਚ ਆ ਚੁੱਕਾ ਹੈ ਅਤੇ ਪੋਲੀਓ ਬਿਮਾਰੀ ਨੂੰ  ਜੜੋਂ ਖਤਮ ਕਰਨ ਤੱਕ ਲਗਾਤਾਰ ਇਹ ਮਿਸ਼ਨ ਨਿਰੰਤਰ ਚੱਲਦਾ ਰਹੇਗਾ ।  ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 2025  ਵਿਚ ਪੋਲੀਓ ਦੇ ਸਿਰਫ 36 ਨਵੇਂ ਕੇਸ ਮਿਲੇ ਹਨ,  ਜਿਨ੍ਹਾਂ ਵਿੱਚ 29 ਪਾਕਿਸਤਾਨ ਅਤੇ 7 ਅਫ਼ਗ਼ਾਨਿਸਤਾਨ ਵਿੱਚ ਹਨ । ਜਦ ਕਿ 1980 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਸਮੇਂ ਹਰ ਸਾਲ ਪੋਲੀਓ ਦੇ 3.5 ਲੱਖ ਨਵੇਂ ਮਰੀਜ਼ ਮਿਲਦੇ ਸਨ । ਮੁੱਖ ਬੁਲਾਰੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ  ਅਗਲੇ 4 ਸਾਲਾਂ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੂਰੀ ਦੁਨੀਆਂ ਤੋਂ ਪੋਲੀਓ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਜਾਵੇਗਾ । ਹਸਪਤਾਲ ਦੇ ਨਰਸਿੰਗ ਸੁਪਰਡੈਂਟ ਮੈਡਮ ਦਵਿੰਦਰ ਕੌਰ ਨੇ ਰੋਟਰੀ ਕਲੱਬ ਬੰਗਾ ਦਾ ਪੋਲੀਉ ਜਾਗਰੁਕਤਾ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ । ਇਸ ਸੈਮੀਨਾਰ ਵਿੱਚ  ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਤੋਂ ਇਲਾਵਾ ਸ੍ਰੀ ਵਿਜੇ ਗੁਣਾਚੌਰ ਸੀਨੀਅਰ ਮੈਂਬਰ ਕਲੱਬ,  ਮੈਡਮ ਰਸ਼ਪਾਲ ਕੌਰ, ਸ੍ਰੀ ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਸੈਂਟਰ, ਸ੍ਰੀ ਵੇਦ ਪ੍ਰਕਾਸ਼ ਇੰਚਾਰਜ ਰੇਡੀਉਲੋਜੀ ਵਿਭਾਗ, ਸਮੂਹ ਵਾਰਡ ਇੰਚਾਰਜ, ਸਮੂਹ ਸਟਾਫ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ  ਸਨ ।
ਤਸਵੀਰ : ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ ਪੋਲੀਉ ਜਾਗਰੁਕਤਾ ਸੈਮੀਨਾਰ ਦੀਆਂ ਤਸਵੀਰਾਂ 

Friday, 24 October 2025

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ
ਬੰਗਾ, 24 ਅਕਤੂਬਰ () ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਕੋਰਸ ਵਿੱਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਲਈ ਜਾਣ ਪਛਾਣ ਸਮਾਗਮ ਕਰਵਾਇਆ ਗਿਆ।  ਸਮਾਗਮ ਦਾ ਆਰੰਭ ਗੁਰਬਾਣੀ ਸ਼ਬਦ ਨਾਲ ਹੋਇਆ।  ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ. ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਸੰਸਥਾ ਦੇ ਸ਼ਾਨਾਮੱਤੀ ਇਤਹਾਸ ਤੋਂ ਜਾਣੂੰ ਕਰਵਾਇਆ।  ਉਹਨਾਂ ਦੱਸਿਆ ਕਿ ਸਾਲ 1993 'ਚ ਢਾਹਾਂ ਕਲੇਰਾਂ ਵਿਖੇ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ ਆਰੰਭ ਕੇ ਪੰਜਾਬ ਵਿੱਚ ਨਰਸਿੰਗ ਸਿੱਖਿਆ ਬਾਰੇ ਆਮ ਲੋਕਾਈ ਨੂੰ ਜਾਣੂ ਕਰਵਾਇਆ । ਇਸ ਨਰਸਿੰਗ ਕਾਲਜ ਤੋਂ 2500 ਤੋਂ ਵੱਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਕੇ ਸੰਸਾਰ ਭਰ ਵਿਚ ਨਰਸਿੰਗ ਸਿਹਤ ਸੇਵਾਵਾਂ ਅਤੇ ਉੱਚ ਲੀਡਰਸ਼ਿੱਪ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਡਾ. ਢਾਹਾਂ ਨੇ  ਇਕੱਤਰ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸੰਸਥਾ ਬਾਰੇ ਜਾਣਕਾਰੀ ਦਿੰਦੀ  ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ।  ਨਰਸਿੰਗ ਵਿਦਆਰਥੀਆਂ ਮਨਪ੍ਰੀਤ ਕੌਰ ਢਿੱਲੋਂ ਅਤੇ ਹਿਨਾ ਵੱਲੋਂ ਸਲਾਈਡ ਸ਼ੋਅ ਰਾਹੀ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਜੀ ਐਨ ਐਮ ਤੀਜਾ ਸਾਲ ਦੇ  ਵਿਦਿਆਰਥੀਆਂ ਦਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ  ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਚ ਪੜ੍ਹਾਈ ਕਰਕੇ ਉਹਨਾਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਨਵੀਂ ਦਿਸ਼ਾ ਮਿਲੀ ਹੈ ।  ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਨਵੇਂ ਨਵੇਂ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਜਾਣਪਛਾਣ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।  ਜੀ ਐਨ ਐਮ (ਪਹਿਲਾ ਸਾਲ) ਦੀ ਵਿਦਿਆਰਥੀ ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗੁਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਵੰਦਨਾ ਬਸਰਾ,  ਮੈਡਮ ਰਾਬੀਆ ਹਾਟਾ,  ਮੈਡਮ ਸਰਬਜੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਸ਼ਿਵਾਨੀ ਭਰਦਵਾਜ, ਸ੍ਰੀ ਗੁਰਮੀਤ ਸਿੰਘ,  ਮੈਡਮ ਰਣਜੀਤ ਕੌਰ ਲਾਇਬੇਰੀਅਨ, ਮੈਡਮ ਰੀਤੂ ਪ੍ਰੋਗਰਾਮ ਕੁਆਰਡੀਨੇਟਰ  ਵੀ ਵਿਸ਼ੇਸ਼ ਤੌਰ ਹਾਜ਼ਰ ਸਨ ।
ਤਸਵੀਰ : ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ  ਦਾਖਲ ਨਵੇਂ ਵਿਦਿਆਰਥੀਆਂ ਲਈ ਹੋਏ ਜਾਣ ਪਛਾਣ ਸਮਾਗਮ ਦੀਆਂ ਤਸਵੀਰਾਂ