Friday, 12 June 2026

ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲੱਗੀ

*ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲੱਗੀ*
ਬੰਗਾ 12 ਜੂਨ () ਜੁਗੋ ਜੁਗ ਅਟੱਲ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਈ ਗਈ । ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਸੰਗਤੀ ਰੂਪ‍ ਵਿਚ ਜਾਪ ਕੀਤਾ ਗਿਆ । ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਛਬੀਲ ਦਾ ਆਰੰਭ ਹੋਇਆ ਅਤੇ ਠੰਢੇ ਮਿੱਠੇ ਜਲ ਨਾਲ ਸੰਗਤਾਂ ਨੂੰ ਛੋਲਿਆਂ ਦਾ ਪ੍ਰਸਾਦਿ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਲਈ ਸਮਰਪਣ ਅਤੇ ਧਾਰਮਿਕ ਆਜ਼ਾਦੀ ਦੀ ਮਹਾਨ ਮਿਸਾਲ ਹੈ । ਇਸ ਮੌਕੇ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ. ਐਚ ਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਖਮਿੰਦਰ ਕੌਰ ਉੱਭੀ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਜਸਕਰਨ ਸਿੰਘ, ਜੋਗਾ ਰਾਮ, ਕਾਬਲ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਡੋਗਰ ਸਿੰਘ, ਗੁਰਮੁੱਖ ਸਿੰਘ ਮੱਲੂਪੋਤਾ, ਸਮੂਹ ਡਾਕਟਰ ਸਾਹਿਬਾਨ, ਵਿਭਾਗਾਂ ਦੇ ਇੰਚਾਰਜ, ਸਮੂ੍ਹ ਸਟਾਫ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :   ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਦੀ ਤਸਵੀਰ 
Uploaded Image

Thursday, 11 June 2026

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਟਾਣਾ ਦੇ ਮਰੀਜ਼ਾਂ ਲਈ ‘ਫਰੀ ਬੈੱਡ ਸੇਵਾ’ ਦਾ ਆਰੰਭ'*

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਟਾਣਾ ਦੇ ਮਰੀਜ਼ਾਂ ਲਈ ‘ਫਰੀ ਬੈੱਡ ਸੇਵਾ’ ਦਾ ਆਰੰਭ'*
*ਨੇਕ ਕਾਰਜ ਲਈ ਸ. ਹਰਜਾਪ ਸਿੰਘ ਮਾਨ ਨੇ ਦਿੱਤਾ ਤਿੰਨ ਲੱਖ ਰੁਪਏ ਦਾ ਦਾਨ*

ਬੰਗਾ 11 ਜੂਨ () ਕੈਨੇਡਾ ਵਿੱਚ ਵੱਸਦੇ ਉੱਘੇ ਸਮਾਜ ਸੇਵੀ ਭਰਾ ਸ. ਹਰਜਾਪ ਸਿੰਘ ਮਾਨ (ਟੋਰਾਂਟੋ) ਅਤੇ ਸ. ਸਰੂਪ ਸਿੰਘ ਮਾਨ (ਵੈਨਕੂਵਰ) ਲੰਬੇ ਸਮੇਂ ਤੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਅਧੀਨ ਚੱਲ ਰਹੀਆਂ ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਸੇਵਾ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸ. ਹਰਜਾਪ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਕਟਾਣਾ ਦੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਆਪਣੇ ਪਿਤਾ ਸ. ਸੋਹਨ ਸਿੰਘ ਮਾਨ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਤਿੰਨ ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਸ ਰਾਸ਼ੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਵਿੱਚ ਇੱਕ ਬੈੱਡ ਫਰੀ ਕਰਵਾਇਆ ਗਿਆ ਹੈ, ਜਿਸ ਦਾ ਲਾਭ ਪਿੰਡ ਕਟਾਣਾ ਦੇ ਲੋੜਵੰਦ ਮਰੀਜ਼ਾਂ ਨੂੰ ਨਿਰੰਤਰ ਮਿਲਦਾ ਰਹੇਗਾ। ਢਾਹਾਂ ਕਲੇਰਾਂ ਵਿਖੇ ਪਹੁੰਚ ਕੇ ਸ. ਹਰਜਾਪ ਸਿੰਘ ਮਾਨ ਨੇ ਇਹ ਸਹਿਯੋਗ ਰਾਸ਼ੀ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਟ ਕੀਤੀ । ਇਸ ਮੌਕੇ ਸ. ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਲੋਕਾਂ  ਲਈ ਆਧੁਨਿਕ ਮੈਡੀਕਲ ਸਿਹਤ ਸੇਵਾਵਾਂ ਨਾਲ ਲੈਸ ਇੱਕ ਉੱਤਮ ਹਸਪਤਾਲ ਹੈ, ਜੋ ਮਾਨਵਤਾ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
             ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸ. ਹਰਜਾਪ ਸਿੰਘ ਮਾਨ ਨੇ ਆਪਣੇ ਪਿਤਾ ਦੀ ਯਾਦ ਨੂੰ ਸਦੀਵੀ ਬਣਾਉਂਦੇ ਹੋਏ ਪਿੰਡ ਕਟਾਣਾ ਦੇ ਲੋਕਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਬੈੱਡ ਫਰੀ ਕਰਵਾ ਕੇ ਇੱਕ ਸ਼ਲਾਘਾਯੋਗ ਅਤੇ ਲੋਕ ਭਲਾਈ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੋੜਵੰਦ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਲਾਭ ਮਿਲਦਾ ਰਹੇਗਾ। ਇਸ ਮੌਕੇ ਸ. ਢਾਹਾਂ ਨੇ ਟਰੱਸਟ ਵੱਲੋਂ ਸ. ਹਰਜਾਪ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ । ਇਸ ਮੌਕੇ ਸ.ਜੁਗਰਾਜ ਸਿੰਘ ਸਿੱਧੂ, ਸ. ਅਮਰਜੀਤ ਸਿੰਘ, ਸ. ਅਜਮੇਰ ਸਿੰਘ ਚਾਨਾ ਪੱਤਰਕਾਰ, ਸ. ਮਨਜੀਤ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ ।
        ਫੋਟੋ ਕੈਪਸ਼ਨ : ਪਿੰਡ ਕਟਾਣਾ ਕਲਾਂ  ਲਈ ਫਰੀ ਬੈੱਡ ਸੇਵਾ ਕਰਵਾਉਣ ਵਾਲੇ ਸਮਾਜ ਸੇਵਕ ਸ. ਹਰਜਾਪ ਸਿੰਘ ਮਾਨ ਨੂੰ ਯਾਦ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ 
Uploaded Image

Saturday, 6 June 2026

*ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦਾ ਫਰੀ ਚੈੱਕਅੱਪ ਅਤੇ ਸ਼ੂਗਰ ਜਾਂਚ ਕੈਂਪ*

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦਾ ਫਰੀ ਚੈੱਕਅੱਪ ਅਤੇ ਸ਼ੂਗਰ ਜਾਂਚ ਕੈਂਪ
ਬੰਗਾ, 6 ਜੂਨ () ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਤੀਜੀ ਬਰਸੀ ਮੌਕੇ ਅੱਜ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈੱਕਅੱਪ ਅਤੇ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਦੌਰਾਨ 265 ਤੋਂ ਵੱਧ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ। ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ (ਬਸਪਾ ਪ੍ਰਧਾਨ), ਕੁਲਵਿੰਦਰ ਸਿੰਘ ਢਾਹਾਂ (ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ) ਅਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਸਮੂਹ ਪਰਿਵਾਰ ਵੱਲੋਂ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਯਾਦ ਵਿਚ ਲੋੜਵੰਦ ਲੋਕਾਂ ਲਈ ਮੁਫਤ ਕੈਂਪ ਲਗਵਾਕੇ ਨਿਸ਼ਕਾਮ ਸੇਵਾ ਕਾਰਜ ਕਰਨ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਉਪਰਾਲੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਲੋੜਵੰਦਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ ।
           ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਐਸ ਐਮ ਉ ਡਾ. ਕੁਲਦੀਪ ਸਿੰਘ ਅਤੇ ਉਪਟੋਮੀਟੀਰੀਅਸ ਰਵੀ ਕਾਂਤ ਨੇ ਕੈਂਪ ਵਿਚ ਆਏ 265 ਤੋਂ ਵੱਧ ਮਰੀਜ਼ਾਂ ਫਰੀ ਚੈੱਕਅੱਪ ਕੀਤਾ ਗਿਆ। ਕੈਂਪ ਮਰੀਜ਼ਾਂ ਦਾ ਸ਼ੂਗਰ ਟੈਸਟ ਅਤੇ ਬੀ.ਪੀ. ਦੀ ਵੀ ਮੁਫਤ ਜਾਂਚ ਕੀਤੀ ਗਈ । ਉਪਰੰਤ ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ । ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀ ਸੱਜਣਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।
      ਇਸ ਕੈਂਪ ਵਿਚ ਸ੍ਰੀ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ), ਸ੍ਰੀਮਤੀ ਵਿਦਿਆ ਕੁਮਾਰੀ (ਮਾਤਾ ਜੀ) ਸ੍ਰੀਮਤੀ ਜਸਵਿੰਦਰ ਕੌਰ (ਪਤਨੀ ਸ਼ਹੀਦ ਕੁਲਦੀਪ ਸਿੰਘ ), ਭੁਪਿੰਦਰ ਸਿੰਘ (ਬੇਟਾ), ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਪਰਮਜੀਤ ਕੌਰ, ਪਵਨਪ੍ਰੀਤ ਸਿੰਘ, ਚਰਨਜੀਤ ਕੌਰ, ਹਰਜਿੰਦਰ ਸਿੰਘ ਐਮ ਸੀ, ਮਲਕੀਤ ਮੰਢਾਲੀ, ਮਨੋਹਰ ਕਮਾਮ, ਜਸਵੀਰ ਚਾਹਲ, ਹਰਬਿਲਾਸ ਬਸਰਾ, ਪਰਮਜੀਤ ਮਹਿਰਮਪੁਰੀ, ਜੈ ਪਾਲ ਸੁੰਡਾ, ਸੁਰਿੰਦਰ ਬਖਲੌਰ, ਰਵਿੰਦਰ ਮਹਿਮੀ, ਰਾਮ ਕਿਸ਼ਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਮਾਸਟਰ ਕੇਵਲ ਰਾਮ, ਗੁਰਮੇਜ ਰਾਮ, ਚਮਨ ਲਾਲ ਵਿਰਦੀ, ਹਰਜੀਤ ਸਿੰਘ ਢੇਸੀਆ ਕਾਹਨਾ ਢੇਸੀਆਂ, ਗਾਇਕ ਰਾਜ ਦਦਰਾਲ, ਗਾਇਕਾ ਰਾਣੀ ਅਰਮਾਨ, ਕਮਲਜੀਤ ਕੌਰ ਨਵਾਂਸ਼ਹਿਰ, ਰਾਮ ਪ੍ਰਕਾਸ਼, ਫ਼ਕੀਰ ਚੰਦ, ਕੁਲਦੀਪ ਵਿਰਦੀ, ਮੋਹਨ ਲਾਲ, ਅਵਤਾਰ ਸਿੰਘ ਵਿਰਦੀ, ਜਗਦੀਸ਼ ਗੁਰੂ, ਸਤਨਾਮ ਸਿੰਘ, ਵਿਜੇ ਪਾਲ ਸਿੰਘ, ਬਾਬੂ ਬਿੱਕਰ ਰਾਮ, ਗੁਰਦੇਵ ਰਾਮ ਪੰਚ, ਹੈਪੀ ਬੰਗਾ, ਰਾਜ ਕੁਮਾਰ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ, ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ ਬੰਗਾ,  ਪ੍ਰਦੀਪ ਜੱਸੀ, ਸਮੂਹ ਪੰਚਾਇਤ ਮੈਂਬਰਾਨ ਅਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਫਰੀ ਵੰਡੇ ਗਏ ।
ਫੋਟੋ ਕੈਪਸ਼ਨ : ਪਿੰਡ ਗੁਣਾਚੌਰ ਵਿਖੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਤੀਜੀ ਬਰਸੀ ਮੌਕੇ ਲੱਗੇ ਕੈਂਪ ਦੀ ਤਸਵੀਰ
Uploaded Image

Friday, 5 June 2026

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ । ਇਸ ਦੀ ਜਾਣਕਾਰੀ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਹਰਮਨ ਪੁੱਤਰੀ ਸ. ਰਾਜ ਸਿੰਘ-ਸ੍ਰੀਮਤੀ ਗੁਰਪਾਲ ਕੌਰ ਚੱਕ ਰਾਮੂੰ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਦੂਜਾ ਸਥਾਨ ਕਵਿਤਾ ਪੁੱਤਰੀ ਸ.ਰਘਵੀਰ ਸਿੰਘ-ਸ੍ਰੀਮਤੀ ਸਿਮਰਨ ਖੈਰੜ ਅੱਛਰਵਾਲ ਨੇ ਅਤੇ ਤੀਜਾ ਸਥਾਨ ਜਸਪ੍ਰੀਤ ਕੌਰ ਪੁੱਤਰੀ ਸ.ਪਰਮਜੀਤ ਸਿੰਘ-ਸ੍ਰੀਮਤੀ ਹਰਪ੍ਰੀਤ ਕੌਰ ਪਾਲਦੀ ਨੇ ਸ਼ਾਨਦਾਰ ਅੰਕਾਂ ਨਾਲ ਹਾਸਲ ਕੀਤਾ ਹੈ । ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਉੱਚ ਮਿਆਰ ਕਾਇਮ ਰੱਖਣ ਲਈ ਵਚਨਬੱਧ ਹੈ ।
          ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਨੇ ਸਮੂਹ ਮੈਂਬਰਾਂ ਵੱਲੋਂ ਦੇ ਸ਼ਾਨਦਾਰ ਨਤੀਜੇ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਪ੍ਰਿੰਸੀਪਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥਣਾਂ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਨਿਰੰਤਰ ਮਾਰਗਦਰਸ਼ਨ ਸਦਕਾ ਇਹ ਮਾਣਮੱਤੀ ਪ੍ਰਾਪਤੀ ਸੰਭਵ ਹੋਈ ਹੈ । ਇਸ ਮੌਕੇ ਸੁਖਮਿੰਦਰ ਕੌਰ ਉੱਭੀ, ਮਨਿੰਦਰ ਕੌਰ, ਰਾਬੀਆ ਹਾਟਾ, ਨੇਹਾ ਰਾਣੀ, ਸਰਬਜੀਤ ਕੌਰ, ਹਰਦੀਪ ਕੌਰ, ਹਰਲੀਨ ਕੌਰ (ਸਾਰੇ ਅਧਿਆਪਕ) ਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ । ਇਸ ਸ਼ਾਨਦਾਰ ਨਤੀਜੇ ਨਾਲ ਕਾਲਜ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ ।
ਫੋਟੋ ਕੈਪਸ਼ਨ : ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ
Uploaded Image

Thursday, 4 June 2026

ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ ਮੌਤ ਦੇ ਮੂੰਹ 'ਚ ਗਏ 81 ਸਾਲਾ ਵਿਅਕਤੀ ਦੀ ਜਾਨ ਬਚਾਈ

Uploaded Image
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਆਈ ਸੀ ਯੂ ਵਾਰਡ ਵਿਚ ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ, ਡਾ. ਅਮਿਤ ਸੰਧੂ ਅਤੇ ਹਸਪਤਾਲ ਸਟਾਫ਼ 
ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ 
ਮੌਤ ਦੇ ਮੂੰਹ 'ਚ ਗਏ 81 ਸਾਲਾ ਵਿਅਕਤੀ ਦੀ ਜਾਨ ਬਚਾਈ
ਬੰਗਾ 4 ਜੂਨ (ਬਿਊਰੋ ਚੀਫ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 42 ਸਾਲ ਤੋਂ ਚੱਲ ਰਹੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ ਮੌਤ ਦੇ ਮੂੰਹ 'ਚ ਗਏ ਅਤਿ ਗੰਭੀਰ ਹਾਲਤ ਵਾਲੇ ਮਰੀਜ਼ ਲਸ਼ਕਰੀ ਉਮਰ 81 ਸਾਲ ਦੀ ਜਾਨ ਪੰਜ ਦਿਨ ਆਈ.ਸੀ.ਯੂ. ਅਤੇ ਦੋ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ ਦੀ ਮਦਦ ਨਾਲ ਮਿਆਰੀ ਇਲਾਜ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ। ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਬਹੁਤ ਨਾਜ਼ੁਕ ਹਾਲਤ ਵਿਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ । ਹਸਪਤਾਲ ਵਿੱਚ ਦਾਖਲੇ ਸਮੇਂ ਮਰੀਜ਼ ਨੂੰ ਸਾਹ ਚੜ੍ਹ ਰਿਹਾ ਸੀ, ਛਾਤੀ ਵਿੱਚ ਤੇਜ਼ ਦਰਦ ਹੋ ਰਿਹਾ ਸੀ ਅਤੇ ਬਲੱਡ ਪੈ੍ਸ਼ਰ ਰਿਕਾਰਡ ਨਹੀਂ ਹੋ ਰਿਹਾ ਸੀ। ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਕਰਕੇ, ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਸਿਰਫ਼ ਵੀਹ ਫ਼ੀਸਦੀ ਰਹਿ ਗਈ,  ਜਿਸ ਕਰਕੇ ਫੇਫੜੇ ਵੀ ਬੁਰੀ ਤਰ੍ਹਾਂ ਪ੍ਭਾਵਿਤ ਹੋ ਰਹੇ ਸਨ । ਡਾ. ਸਾਹਿਬ ਨੇ ਦੱਸਿਆ ਕਿ ਮਰੀਜ਼ ਦੀ ਜਾਨ ਬਚਾਉਣ ਲਈ ਫੌਰੀ ਤੌਰ 'ਤੇ ਬਲੱਡ ਪੈ੍ਸ਼ਰ ਵਧਾਉਣ ਲਈ ਇਨਫਿਊਜਨ ਪੰਪ ਦੀ ਮਦਦ ਨਾਲ ਆਈਨੋਟਰੌਪਸ ਸ਼ੁਰੂ ਕੀਤੇ ਗਏ, ਸਾਹ ਲਈ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਲਗਾਇਆ ਗਿਆ। ਡਾਕਟਰ ਵਿਵੇਕ ਗੁੰਬਰ ਦੀ ਅਗਵਾਈ ਹੇਠਲੀ ਮੈਡੀਕਲ ਟੀਮ ਵੱਲੋਂ ਮਰੀਜ਼ ਲਸ਼ਕੋਰੀ ਦਾ ਪਹਿਲੇ ਪੰਜ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ, ਇਨਫਿਊਜਨ ਪੰਪ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਵਧੀਆ ਇਲਾਜ ਤੇ ਨਰਸਿੰਗ ਕੇਅਰ ਕਰਨ  ਉਪਰੰਤ ਦੋ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਰੱਖ ਕੇ ਕੀਤੇ ਇਲਾਜ ਉਪਰੰਤ ਮਰੀਜ਼ ਬਿਲਕੁੱਲ ਤੰਦਰੁਸਤ ਹੈ । ਇਸ ਲਈ ਡਾ. ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਮਰੀਜ਼ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਮਰੀਜ਼ ਦੇ ਪਰਿਵਾਰ ਵੱਲੋਂ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ 81 ਸਾਲ ਦੇ  ਹਾਈ ਰਿਸਕ ਮਰੀਜ਼ ਨੂੰ ਤੰਦਰੁਸਤ ਲਈ ਡਾ. ਵਿਵੇਕ ਗੁੰਬਰ ਮੈਡੀਕਲ ਮਾਹਿਰ ਅਤੇ ਡਾ. ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ.ਸੀ. ਯੂ, ਆਈ.ਸੀ.ਸੀ. ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ ।


ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ ਮੌਤ ਦੇ ਮੂੰਹ 'ਚ ਗਏ 81 ਸਾਲਾ ਵਿਅਕਤੀ ਦੀ ਜਾਨ ਬਚਾਈ

ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ ਮੌਤ ਦੇ ਮੂੰਹ 'ਚ ਗਏ 81 ਸਾਲਾ ਵਿਅਕਤੀ ਦੀ ਜਾਨ ਬਚਾਈ
ਬੰਗਾ 4 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 42 ਸਾਲ ਤੋਂ ਚੱਲ ਰਹੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਹਾਰਟ ਅਟੈਕ ਨਾਲ ਮੌਤ ਦੇ ਮੂੰਹ 'ਚ ਗਏ ਅਤਿ ਗੰਭੀਰ ਹਾਲਤ ਵਾਲੇ ਮਰੀਜ਼ ਲਸ਼ਕਰੀ ਉਮਰ 81 ਸਾਲ ਦੀ ਜਾਨ ਪੰਜ ਦਿਨ ਆਈ.ਸੀ.ਯੂ. ਅਤੇ ਦੋ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ ਦੀ ਮਦਦ ਨਾਲ ਮਿਆਰੀ ਇਲਾਜ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ। ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਬਹੁਤ ਨਾਜ਼ੁਕ ਹਾਲਤ ਵਿਚ ਢਾਹਾਂ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ । ਹਸਪਤਾਲ ਵਿੱਚ ਦਾਖਲੇ ਸਮੇਂ ਮਰੀਜ਼ ਨੂੰ ਸਾਹ ਚੜ੍ਹ ਰਿਹਾ ਸੀ, ਛਾਤੀ ਵਿੱਚ ਤੇਜ਼ ਦਰਦ ਹੋ ਰਿਹਾ ਸੀ ਅਤੇ ਬਲੱਡ ਪੈ੍ਸ਼ਰ ਰਿਕਾਰਡ ਨਹੀਂ ਹੋ ਰਿਹਾ ਸੀ। ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਕਰਕੇ, ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਸਿਰਫ਼ ਵੀਹ ਫ਼ੀਸਦੀ ਰਹਿ ਗਈ,  ਜਿਸ ਕਰਕੇ ਫੇਫੜੇ ਵੀ ਬੁਰੀ ਤਰ੍ਹਾਂ ਪ੍ਭਾਵਿਤ ਹੋ ਰਹੇ ਸਨ । ਡਾ. ਸਾਹਿਬ ਨੇ ਦੱਸਿਆ ਕਿ ਮਰੀਜ਼ ਦੀ ਜਾਨ ਬਚਾਉਣ ਲਈ ਫੌਰੀ ਤੌਰ 'ਤੇ ਬਲੱਡ ਪੈ੍ਸ਼ਰ ਵਧਾਉਣ ਲਈ ਇਨਫਿਊਜਨ ਪੰਪ ਦੀ ਮਦਦ ਨਾਲ ਆਈਨੋਟਰੌਪਸ ਸ਼ੁਰੂ ਕੀਤੇ ਗਏ, ਸਾਹ ਲਈ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਲਗਾਇਆ ਗਿਆ। ਡਾਕਟਰ ਵਿਵੇਕ ਗੁੰਬਰ ਦੀ ਅਗਵਾਈ ਹੇਠਲੀ ਮੈਡੀਕਲ ਟੀਮ ਵੱਲੋਂ ਮਰੀਜ਼ ਲਸ਼ਕੋਰੀ ਦਾ ਪਹਿਲੇ ਪੰਜ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ, ਇਨਫਿਊਜਨ ਪੰਪ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਵਧੀਆ ਇਲਾਜ ਤੇ ਨਰਸਿੰਗ ਕੇਅਰ ਕਰਨ  ਉਪਰੰਤ ਦੋ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਰੱਖ ਕੇ ਕੀਤੇ ਇਲਾਜ ਉਪਰੰਤ ਮਰੀਜ਼ ਬਿਲਕੁੱਲ ਤੰਦਰੁਸਤ ਹੈ । ਇਸ ਲਈ ਡਾ. ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਮਰੀਜ਼ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਮਰੀਜ਼ ਦੇ ਪਰਿਵਾਰ ਵੱਲੋਂ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ 81 ਸਾਲ ਦੇ  ਹਾਈ ਰਿਸਕ ਮਰੀਜ਼ ਨੂੰ ਤੰਦਰੁਸਤ ਲਈ ਡਾ. ਵਿਵੇਕ ਗੁੰਬਰ ਮੈਡੀਕਲ ਮਾਹਿਰ ਅਤੇ ਡਾ. ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ.ਸੀ. ਯੂ, ਆਈ.ਸੀ.ਸੀ. ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਆਈ ਸੀ ਯੂ ਵਾਰਡ ਵਿਚ ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ, ਸੀਨੀਅਰ ਯੂਰੋਲੋਜਿਸਟ ਡਾ. ਅਮਿਤ ਸੰਧੂ ਅਤੇ ਹਸਪਤਾਲ ਸਟਾਫ਼ 

Uploaded Image

Friday, 29 May 2026

ਗੁਰੂ ਨਾਨਕ ਮਿਸਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਮਨਾਇਆ

*ਗੁਰੂ ਨਾਨਕ ਮਿਸਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ  ਮਨਾਇਆ*
*ਔਰਤ ਦਾ ਸਿਹਤਮੰਦ ਹੋਣਾ ਪੂਰੇ ਪਰਿਵਾਰ ਦੀ ਖੁਸ਼ਹਾਲੀ ਦਾ ਮੁੱਖ ਆਧਾਰ : ਕੁਲਵਿੰਦਰ ਸਿੰਘ ਢਾਹਾਂ*
ਬੰਗਾ 29 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਮਨਾਇਆ ਗਿਆ ।  ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਮੌਕੇ ਔਰਤਾਂ ਵਿਚ ਸਰੀਰਿਕ, ਮਾਨਸਿਕ ਸਿਹਤ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ । ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਅਤੇ ਤੰਦਰੁਸਤ ਰਹਿਣ ਪ੍ਰਤੀ ਹਮੇਸ਼ਾ ਚੇਤੰਨ ਰਹਿਣਾ ਚਾਹੀਦਾ ਹੈ, ਕਿਉਂਕਿ ਔਰਤ ਦਾ ਸਿਹਤਮੰਦ ਹੋਣਾ ਪੂਰੇ ਪਰਿਵਾਰ ਦੀ ਖੁਸ਼ਹਾਲੀ ਦਾ ਮੁੱਖ ਆਧਾਰ ਹੁੰਦਾ ਹੈ ।  ਉਹਨਾਂ ਨੇ ਔਰਤਾਂ ਨੂੰ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ।
              ਸਮਾਗਮ ਦੌਰਾਨ ਹਸਪਤਾਲ ਦੇ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ਵੇਤਾ ਬਗੜੀਆ ਨੇ ਦੱਸਿਆ ਕਿ ਔਰਤਾਂ ਵਿਚ  ਛਾਤੀ ਦਾ ਕੈਂਸਰ, ਹੱਡੀਆਂ ਦੀ ਮਜ਼ਬੂਤੀ , ਥਾਇਰਾਇਡ , ਬਲੱਡ ਪ੍ਰੈਸ਼ਰ, ਹਾਰਮੋਨ, ਮੇਨੋਪੌਜ਼, ਆਇਰਨ, ਵਿਟਾਮਿਨ ਦੀਆਂ ਕਮੀਆਂ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਔਰਤਾਂ ਪਰਿਵਾਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਆਪਣੀ ਸਿਹਤ ਦਾ ਧਿਆਨ  ਰੱਖਣ । ਉਹਨਾਂ ਨੇ ਇਸ ਮੌਕੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਨਰਸਿੰਗ ਸੁਪਰਡੈਂਟ ਦਵਿੰਦਰ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ । ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਨੂੰ ਸਮਰਪਿਤ ਜਾਗਰੂਕਤਾ ਪੋਸਟਰ ਵੀ ਖਿੱਚ ਦਾ ਕੇਂਦਰ ਸਨ। ਇਸ ਮੌਕੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਪਿਊਸ਼ੀ ਯਾਦਵ ਗੁਰੂ ਨਾਨਕ ਪੈਰਾਮੈਡੀਕਲ ਕਾਲਜ, ਡਾ. ਰਵੀਨਾ, ਡਾ. ਤਨਪ੍ਰੀਤ ਕੌਰ, ਸਰਬਜੀਤ ਕੌਰ ਡਿਪਟੀ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਉ.ਪੀ.ਡੀ. ਮੈਨੇਜਰ, ਬਲਬੀਰ ਕੌਰ ਉ.ਪੀ.ਡੀ. ਇੰਚਾਰਜ, ਬਲਜੀਤ ਕੌਰ, ਸੋਨੀਆ ਸਿੰਘ, ਗੁਰਪ੍ਰੀਤ ਕੌਰ, ਕਿਰਨਦੀਪ ਕੌਰ, ਬਲਬੀਰ ਕੌਰ ਅਤੇ ਸਨੀਤਾ ਰਾਣੀ (ਸਾਰੇ ਵਾਰਡ ਇੰਚਾਰਜ), ਸਮੂਹ ਨਰਸਿੰਗ  ਅਤੇ ਹਸਪਤਾਲ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਡਾ. ਸ਼ਵੇਤਾ ਬਗੜੀਆ ਅਤੇ ਹਾਜ਼ਰ ਸਟਾਫ


Uploaded Image

Thursday, 21 May 2026

*ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਾਲ) ਦਾ ਸ਼ਾਨਦਾਰ 100% ਨਤੀਜਾ*

*ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਾਲ) ਦਾ ਸ਼ਾਨਦਾਰ 100% ਨਤੀਜਾ*

*ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣ ਗੁਰਪ੍ਰੀਤ ਮਹਿਮੀ ਨੇ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸੈਮਸਟਰ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*

ਬੰਗਾ 21 ਮਈ () ਪੇਂਡੂ ਇਲਾਕੇ ਵਿਚ ਸਥਾਪਿਤ ਪੰਜਾਬ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦਾ ਸ਼ਾਨਦਾਰ 100 ਫੀਸਦੀ ਨਤੀਜਾ ਆਇਆ ਹੈ  । ਇਸ ਦੀ ਜਾਣਕਾਰੀ ਦਿੰਦੇ  ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ (ਦੂਜਾ ਸਾਲ, ਚੌਥਾ ਸਮੈਸਟਰ) ਕਲਾਸ ਵਿਚੋਂ ਪਹਿਲਾ ਸਥਾਨ ਗੁਰਪ੍ਰੀਤ ਮਹਿਮੀ ਪੁੱਤਰੀ ਸ੍ਰੀ ਨਿਰਮਲ ਦਾਸ-ਸ੍ਰੀਮਤੀ ਚਰਨਜੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ  ਨੇ ਸ਼ਾਨਦਾਰ 7.71 ਗਰੇਡ ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਹਰਨੂਰ ਕੌਰ ਪੁੱਤਰੀ ਸ. ਕੁਲਵਿੰਦਰ ਸਿੰਘ-ਸ੍ਰੀਮਤੀ ਨਿਰਮਲਜੀਤ ਕੌਰ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ 7.17 ਗਰੇਡ ਅੰਕਾਂ ਨਾਲ ਅਤੇ ਤੀਜਾ ਸਥਾਨ ਸਿਮਰਨ ਪੁੱਤਰੀ ਸ੍ਰੀ ਰਜਨੀਸ਼ ਚੋਪੜਾ-ਸ੍ਰੀਮਤੀ ਨੀਲਮ ਚੋਪੜਾ ਫਗਵਾੜਾ ਨੇ 7.05 ਗਰੇਡ ਅੰਕਾਂ ਨਾਲ ਹਾਸਲ ਕੀਤਾ ਹੈ ।
      ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬੀ ਐੱਸ ਸੀ ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦੇ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ । ਉਹਨਾਂ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ  ਕਿਹਾ ਕਿ ਜਦੋਂ ਆਪਣੀ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਪੜ੍ਹਾਈ ਕਰਕੇ, ਪ੍ਰੀਖਿਆ ਦਿੱਤੀ ਜਾਂਦੀ ਹੈ  ਤਾਂ ਉਹ ਹਰ ਮੰਜ਼ਿਲ ਹਾਸਲ ਕਰ ਸਕਦੇ ਹਨ ਅਤੇ ਜੀਵਨ ਵਿਚ ਹਮੇਸ਼ਾਂ ਕਾਮਯਾਬੀ ਮਿਲਦੀ ਹੈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਸਰਬਜੀਤ ਕੌਰ ਕਲਾਸ ਇੰਚਾਰਜ, ਮੈਡਮ ਮਨਦੀਪ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਹਰਦੀਪ ਕੌਰ ਤੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (ਚੌਥਾ ਸਮੈਸਟਰ) ਦੇ ਟੌਪਰ ਵਿਦਿਆਰਥੀ 
Uploaded Image

Wednesday, 20 May 2026

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਨ *

*ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ  ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਨ *

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਮਿਸ ਫਰੈਸ਼ਰ-2026 ਜੈਸਮੀਨ ਕੌਰ ਅਤੇ ਮਿਸਟਰ ਫਰੈਸ਼ਰ-2026 ਸੁਖਰਾਜ ਸਿੰਘ ਗਿੱਲ ਬਣੇ*
ਬੰਗਾ 20  ਮਈ () ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਿਨ ਕੀਤਾ ਗਿਆ । ਜਿਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਉਹਨਾਂ ਨੇ ਆਪਣੇ ਕਮਲਾਂ ਨਾਲ ਸ਼ਮਾਂ ਰੌਸ਼ਨ ਕਰਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਉਹਨਾਂ ਨੇ ਕਿਹਾ ਕਿ ਨਰਸਿੰਗ ਦਾ ਕਿੱਤਾ ਦੁਨੀਆ ਦਾ ਸਭ ਤੋਂ ਪ੍ਰਮੁੱਖ ਸਫਲ ਕਿੱਤਾ ਹੈ ਅਤੇ ਨਰਸਿੰਗ ਸਟਾਫ ਦੀ ਦੇਸ਼ ਵਿਦੇਸ਼ ਵਿਚ ਜ਼ਰੂਰਤ ਵੱਧ ਰਹੀ ਹੈ ਅਤੇ ਫਰੈਸ਼ਰ ਪਾਰਟੀ 2026 ਦਾ ਥੀਮ “ਨਵਾਂ ਅਰਮਾਨ – ਨਵੀਂ ਉਡਾਣ” ਸਿਰਫ ਇੱਕ ਥੀਮ ਨਹੀਂ, ਇਹ ਕਾਲਜ ਦੇ ਨਵੇਂ ਵਿਦਿਆਰਥੀ ਲਈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਪ੍ਰੇਰਣਾ ਹੈ । ਉਹਨਾਂ ਨੇ ਨਵੇਂ ਵਿਦਿਆਰਥੀਆਂ ਦੀ ਸੁਨਿਹਰੀ ਭਵਿੱਖ ਲਈ ਕਾਮਨਾ ਵੀ ਕੀਤੀ।  ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹਿਮਾਨਾਂ ਅਤੇ ਕਾਲਜ ਦੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਾਲਜ ਅਤੇ ਨਰਸਿੰਗ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।  ਇਸ ਮੌਕੇ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਨਰਸਿੰਗ ਦੀ ਪੜ੍ਹਾਈ ਵਿਚੋਂ ਟੌਪ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ ।  ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਵਿਚ ਹੋਏ ਮਾਡਲਿੰਗ ਸ਼ੋਅ ਦੌਰਾਨ ਵਿਦਿਆਰਥੀਆਂ ਨੇ ਰੈਂਪ 'ਤੇ ਆਪਣੀ ਜਾਣ-ਪਹਿਚਾਣ, ਡਾਂਸ ਕਰਕੇ ਅਤੇ ਸਵਾਲਾਂ ਦੇ ਸ਼ਾਨਦਾਰ ਜਵਾਬ ਦੇ ਕੇ ਆਪਣੇ ਅੰਦਰ ਛੁਪੀ ਪ੍ਰਭਿਤਾ ਨਾਲ ਸਾਰਿਆਂ ਦਾ ਮਨ ਮੋਹ ਲਿਆ । ਇਸ ਸਖਤ ਮੁਕਾਬਲੇ ਵਿਚ ਜੀ.ਐਨ.ਐਮ. (ਪਹਿਲਾ ਸਾਲ) ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਬੀ.ਐਸ.ਸੀ.(ਪਹਿਲਾ ਸਮੈਟਰ) ਦੇ ਵਿਦਿਆਰਥੀ ਸੁਖਰਾਜ ਸਿੰਘ ਗਿੱਲ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ । ਇਸ ਮੌਕੇ ਬੀ.ਐਸ. ਸੀ. (ਪਹਿਲਾ ਸਮੈਟਰ) ਦੀ ਵਿਦਿਆਰਥਣ ਤਨਵੀਰ ਕੌਰ ਅਤੇ ਵਿਦਿਆਰਥੀ ਸਮੀਰ ਫਸਟ ਰਨਰ ਅੱਪ ਚੁਣੇ ਗਏ, ਜਦੋਂ ਕਿ ਸਿਮਰਨ ਨੇ ਮਿਸ ਕੈਟਵਾਕ, ਨਵਨੀਤ ਕੌਰ ਨੇ ਮਿਸ ਸਮਾਈਲ ਅਤੇ  ਮਨਜੋਤ ਕੌਰ ਨੇ ਮਿਸ ਅਟਾਇਰ ਦਾ ਖਿਤਾਬ ਹਾਸਲ ਕੀਤਾ। ਇਸ ਮੌਕੇ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਨੇ ਕੋਰੀਉਗਰਾਫੀ, ਪੰਜਾਬੀ ਭੰਗੜਾ ਤੇ ਗਿੱਧਾ ਦੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ ਗਿਆ । ਇਸ ਮੌਕੇ ਜੱਜਾਂ ਦੀ ਅਹਿਮ ਜ਼ਿੰਮੇਵਾਰੀ ਮੈਡਮ ਰਾਬੀਆ ਹਾਟਾ, ਮੈਡਮ ਸ਼ੈਲਿਕਾ, ਮੈਡਮ ਸਰਬਜੀਤ ਕੌਰ  ਨੇ ਅਦਾ ਕੀਤੀ । ਮੰਚ ਦਾ ਸੰਚਾਲਨ ਜੈਸਮੀਨ ਕੌਰ ਅਤੇ ਮਨਰੀਤ ਕੌਰ ਨੇ ਕੀਤਾ । ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਮੈਡਮ ਸੁਖਮਿੰਦਰ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਵੰਦਨਾ ਬਸਰਾ, ਮੈਡਮ ਨਿਵੇਦਿਤਾ ਸ਼ਰਮਾ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ  ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ ਦੇ ਜੇਤੂਆਂ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ
Uploaded Image

Saturday, 16 May 2026

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ 01 ਲੱਖ 30 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ  01 ਲੱਖ 30 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ*

*ਬਾਬਾ ਬੁੱਧ ਸਿੰਘ ਢਾਹਾਂ ਐਕਸੀਲੈਂਸ ਅਵਾਰਡ ਸਕਾਲਰਸ਼ਿਪ ਹਰਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤੀ*

ਬੰਗਾ 16 ਮਈ () ਨਰਸਿੰਗ ਸਿੱਖਿਆ ਦੀ ਪੰਜਾਬ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਟੌਪਰ ਨਰਸਿੰਗ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਕਰਨ ਲਈ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਅਤੇ ਕੈਨੇਡਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 1 ਲੱਖ 30 ਹਜ਼ਾਰ ਰੁਪਏ ਦੀਆਂ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਗਈਆਂ ।
            ਸਕਾਲਰਸ਼ਿਪ ਸਮਾਗਮ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕਾਲਜ ਦੇ ਟੌਪਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਪ੍ਰਦਾਨ ਕਰਕੇ ਸਨਮਾਨਿਤ ਕੀਤਾ । ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦਾ ਪਹਿਲਾ ਨਰਸਿੰਗ ਕਾਲਜ ਹੈ ਜੋ ਹਰ ਸਾਲ ਵਿਦਿਆਰਥੀਆਂ ਨੂੰ 7 ਲੱਖ 40 ਹਜਾਰ ਰੁਪਏ ਦੀਆਂ ਸਕਾਲਰਸ਼ਿਪ ਅਤੇ ਬਰਸਰੀਜ਼ ਪ੍ਰਦਾਨ ਕਰਦਾ ਹੈ, ਜਿਸਦਾ ਮਕਸਦ ਨਰਸਿੰਗ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨਾ ਹੈ । ਉਹਨਾਂ ਨੇ ਸਮੂਹ ਟਰੱਸਟ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ।
           ਕਾਲਜ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਪ੍ਰਦਾਨ ਕਰਨ ਲਈ ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ, ਕਾਲਜ ਪ੍ਰਬੰਧਕ ਟਰੱਸਟ ਅਤੇ ਦਾਨੀਆਂ ਦਾ ਹਾਰਦਿਕ ਧੰਨਵਾਦ ਕੀਤਾ । ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਨਰਸਿੰਗ ਦੀ ਮਹਾਨਤਾ ਅਤੇ ਨਰਸਾਂ ਦੇ ਮਰੀਜ਼ਾਂ ਪ੍ਰਤੀ ਫਰਜ਼ਾਂ ਸਬੰਧੀ ਜਾਣੂ ਕਰਵਾਇਆ । ਬੀ.ਐਸ.ਸੀ. ਨਰਸਿੰਗ ਚੌਥਾ ਸਾਲ ਦੀ ਵਿਦਿਆਰਥੀ ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ-ਸੁਨੀਤਾ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 50 ਹਜ਼ਾਰ ਰੁਪਏ ਦੀ ਬਾਬਾ ਬੁੱਧ ਸਿੰਘ ਢਾਹਾਂ ਐਕਸੀਲੈਂਸ ਅਵਾਰਡ ਸਕਾਲਰਸ਼ਿਪ ਪ੍ਰਾਪਤ ਕੀਤੀ। ਜਦ ਕਿ ਜਸਲੀਨ ਕੌਰ ਪੁੱਤਰੀ ਨਛੱਤਰ ਸਿੰਘ-ਸੁਰਜੀਤ ਕੌਰ ਜੀ.ਐਨ.ਐਮ. ਅਤੇ ਅਮਨਪ੍ਰੀਤ ਕੌਰ ਰਾਏ ਪੁੱਤਰੀ ਹਰਵਿੰਦਰ ਸਿੰਘ-ਮਨਜੀਤ ਕੌਰ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਨੇ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 40-40 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ । ਇਸ ਮੌਕੇ ਸਕਾਲਰਸ਼ਿਪ ਜੇਤੂ ਵਿਦਿਆਰਥੀਆਂ ਵੱਲੋਂ ਵੀ ਕਾਲਜ ਪ੍ਰਬੰਧਕਾਂ ਦਾ ਸਕਾਲਰਸ਼ਿੱਪ ਪ੍ਰਦਾਨ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਪ੍ਰੀਖਿਆਵਾਂ ਵਿਚੋਂ ਚੰਗੇ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ । ਇਸ ਮੌਕੇ ਟਰੱਸਟ ਮੈਂਬਰ ਦਵਿੰਦਰ ਸਿੰਘ ਢਿੱਲੋਂ, ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾਇਰੈਕਟਰ ਹਿਊਮਨ ਰਿਸੋਰਸ ਹੁਨਰਦੀਪ ਸਿੰਘ ਬਰਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ ।
ਕੈਪਸ਼ਨ :- ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਰਮਨਦੀਪ ਕੌਰ ਪ੍ਰਿੰਸੀਪਲ ਨਾਲ ਯਾਦਗਾਰੀ ਤਸਵੀਰ
Uploaded Image

Friday, 15 May 2026

*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਕਲਾਸ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ*

*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਕਲਾਸ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ*

*ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ*

ਬੰਗਾ 15 ਮਈ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਕਲਾਸ 10+2 ਦੇ ਆਰਟਸ, ਕਾਮਰਸ, ਸਾਇੰਸ ਗੁਰੱਪਾਂ (ਨਾਨ ਮੈਡੀਕਲ ਅਤੇ ਮੈਡੀਕਲ) ਸ਼ੈਸ਼ਨ 2025-26 ਦਾ ਨਤੀਜਾ 100% ਫੀਸਦੀ ਰਿਹਾ ਹੈ । ਕਾਮਰਸ ਗੁਰੱਪ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ  10+2 ਕਲਾਸ ਦੇ  ਸਾਇੰਸ  ਗੁਰੱਪ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ  ਪੁੱਤਰੀ ਕੁਲਦੀਪ ਸਿੰਘ-ਬਲਵਿੰਦਰ ਕੌਰ ਪਿੰਡ ਘੁੰਮਣ ਨੇ 91.2% ਅੰਕਾਂ ਨਾਲ ਪਹਿਲਾ ਸਥਾਨ, ਨਵਦੀਪ ਬੈਂਸ ਪੁੱਤਰ ਮੱਖਣ ਬੈਂਸ- ਸੋਨੀਆ ਪਿੰਡ ਚੱਕ ਗੁਰੂ ਨੇ 91% ਅੰਕਾਂ ਨਾਲ ਦੂਜਾ ਸਥਾਨ ਅਤੇ ਤੀਜਾ ਸਥਾਨ ਅੰਕਿਤਾ ਸ਼ਰਮਾ  ਪੁੱਤਰੀ ਹਰਦੀਪ ਰਾਏ- ਮਨੀਸ਼ਾ ਬੰਗਾ ਨੇ 90% ਅੰਕ ਹਾਸਲ ਕਰਕੇ ਕੀਤਾ ।
     ਜਦੋਂ ਕਿ ਕਾਮਰਸ ਗਰੁੱਪ ਵਿਚ ਸੁਖਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ-ਸੰਦੀਪ ਕੌਰ ਪਿੰਡ ਬਾਹੜ ਮਜਾਰਾ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਾਨਵ ਸਰੋਆ ਪੁੱਤਰ ਚਰਨਜੀਤ ਕੁਮਾਰ ਸਰੋਆ-ਸ੍ਰੀਮਤੀ ਕੁਲਵਿੰਦਰ ਕੌਰ ਪਿੰਡ ਚੱਕ-ਗੁਰੂ ਨੇ 94% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤੀਜਾ ਸਥਾਨ ਸੁਖਮਨ ਕੌਰ ਪੁੱਤਰੀ ਹਰਦੀਪ ਸਿੰਘ-ਸਰਬਜੀਤ ਕੌਰ ਪਿੰਡ ਕੱਟ ਨੇ 93 %ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਨਿਧੀ ਪੁੱਤਰੀ ਸੂਰਜ ਕੁਮਾਰ-ਆਸ਼ਾ ਰਾਣੀ ਪਿੰਡ ਝੰਡੇਰ ਕਲਾਂ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਹਰਲੀਨ ਕੌਰ ਪੁੱਤਰੀ ਮਨਦੀਪ ਸਿੰਘ-ਪਰਪਿੰਦਰ ਕੌਰ ਪਿੰਡ ਭਰੋਲੀ ਨੇ  89.2% ਅੰਕਾਂ ਨਾਲ ਅਤੇ ਤੀਜਾ ਸਥਾਨ  ਇੰਦਰਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ- ਜਸਵੀਰ ਕੌਰ ਪਿੰਡ ਘੁੰਮਣ  ਨੇ 88%ਅੰਕ ਪ੍ਰਾਪਤ ਕਰਕੇ ਕੀਤਾ ।
      ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੈਸ਼ਨ 2025-26 ਵਿਚ 10+2 ਕਲਾਸ ਦੇ 122 ਵਿੱਚੋਂ 48 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ । ਜਦ ਕਿ ਵਿਸ਼ਿਆ ਅਨੁਸਾਰ ਪੰਜਾਬੀ ਵਿਸ਼ੇ ਵਿੱਚੋਂ 100, ਪੇਂਟਿੰਗ ਵਿੱਚੋਂ 100, ਅੰਗਰੇਜ਼ੀ ਵਿੱਚੋਂ 98, ਮਨੋਵਿਗਿਆਨ ਵਿੱਚੋਂ 98, ਬਿਜ਼ਨਿਸ ਸਟੱਡੀ  ਵਿੱਚੋਂ 96,  ਆਈ ਪੀ ਵਿੱਚੋਂ  96, ਆਈ ਟੀ ਵਿੱਚੋਂ 96, ਅਕਾਊਂਟਟੈਂਸੀ ਵਿੱਚੋਂ 95, ਜੀਵ ਵਿਗਿਆਨ ਵਿੱਚੋਂ  95, ਭੌਤਿਕ ਵਿਗਿਆਨ ਵਿੱਚੋਂ 95, ਰਾਜਨੀਤੀ ਵਿਗਿਆਨ ਵਿੱਚੋਂ 92, ਰਸਾਇਣ ਵਿਗਿਆਨ ਵਿੱਚੋਂ 91, ਸੰਗੀਤ ਵਿੱਚੋਂ 91, ਸਮਾਜ ਸ਼ਾਸਤਰ ਵਿੱਚੋਂ 91 ਅਤੇ ਇਕਨੋਮਿਕਸ ਵਿੱਚੋਂ 90 ਉੱਚ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।
         ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ,  ਸਕੂਲ ਪ੍ਰਿੰਸੀਪਲ ਅਤੇ ਡਾਰਿੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕਰਕੇ ਹੌਂਸਲਾ ਅਫਜਾਈ ਵੀ ਕੀਤੀ । 
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ  ਕਾਮਰਸ, ਸਾਇੰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਸਕੂਲ ਦੇ ਟੌਪਰ ਵਿਦਿਆਰਥੀ

Uploaded Image

Thursday, 14 May 2026

*ਹਰ ਐਤਵਾਰ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਜਾਂਚ ਕਰਨਗੇ*

ਹਰ ਐਤਵਾਰ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਜਾਂਚ ਕਰਨਗੇ

ਬੰਗਾ 14 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਨਸਿਕ ਰੋਗਾਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਨੇ ਕਾਰਜ ਭਾਰ ਸੰਭਾਲ ਲਿਆ ਹੈ। ਇਹ ਜਾਣਕਾਰੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਭੱਜ-ਦੌੜ ਦੇ ਜੀਵਨ ਵਿਚ ਲੋਕਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਵਧ ਗਈਆਂ ਹਨ ਅਤੇ ਉਹਨਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਤਿਨ ਬਲਦੀਪ ਸਿੰਘ ਐਮ ਡੀ ਦੀ ਨਿਯੁਕਤੀ ਕੀਤੀ ਗਈ ਹੈ। ਡਾਕਟਰ ਸਾਹਿਬ ਹਰ ਐਤਵਾਰ ਸਵੇਰੇ 9.00 ਵਜੇ ਤੋਂ 3 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਿਆ ਕਰਨਗੇ । ਆਮ ਲੋਕਾਈ ਨੂੰ ਮਾਨਸਿਕ ਰੋਗਾਂ ਤੋਂ ਮੁਕਤ ਕਰਕੇ ਨਵੀਂ ਆਨੰਦਮਈ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਨਸਿਕ ਰੋਗ ਵਿਭਾਗ ਸਥਾਪਿਤ ਕੀਤਾ ਗਿਆ ਹੈ। ਡਾਕਟਰ ਨਿਤਿਨ ਬਲਦੀਪ ਸਿੰਘ ਸਿਰ ਦਰਦ/ਮਾਈਗਰੇਨ, ਸੀਜ਼ੋਫਰੇਨੀਆ, ਚਿੜਚਿੜਾਪਣ, ਗੁੱਸੇਖੋਰ ਹੋਣਾ, ਯਾਦਦਾਸ਼ਤ ਦਾ ਕਮਜ਼ੋਰ ਹੋਣਾ, ਨੀਂਦ ਨਾ ਆਉਣਾ, ਪਾਗਲਪਨ ਦੇ ਦੌਰੇ, ਮਿਰਗੀ ਦੇ ਦੌਰੇ, ਬੱਚਿਆਂ ਦੀ ਪੜ੍ਹਾਈ ਵਿਚ ਕਮਜ਼ੋਰੀ, ਸਰੀਰਕ ਸੰਬਧਾਂ ਦੀ ਸਮੱਸਿਆ ਅਤੇ ਹੋਰ ਮਾਨਿਸਕ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਹਨ । ਉਹਨਾਂ ਨੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਡਾਕਟਰ ਸਾਹਿਬ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੇ ਡਾਇਗਨੋਜ਼ ਲਈ ਈ ਸੀ ਜੀ, ਸੀ.ਟੀ ਸੈਕਨ, ਡਿਜੀਟਲ ਐਕਸਰੇ ਅਤੇ ਹਰ ਤਰ੍ਹਾਂ ਦੇ ਟੈਸਟਾਂ ਲਈ ਵਧੀਆ ਪੈਥ ਲੈਬ ਵੀ ਸਥਾਪਿਤ ਹੈ । ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ਼ ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਡਾਕਟਰ ਨਿਤਿਨ ਬਲਦੀਪ ਸਿੰਘ ਐਮ ਡੀ ਹਾਜ਼ਰ ਸਨ ।

ਤਸਵੀਰ : ਡਾਕਟਰ ਨਿਤਿਨ ਬਲਦੀਪ ਸਿੰਘ ਐਮ ਡੀ
Uploaded Image

Tuesday, 12 May 2026

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ*
ਬੰਗਾ 12 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਈ ਕਨਵੋਕੇਸ਼ਨ ਦੌਰਾਨ ਬੀ. ਐਸ. ਸੀ. ਨਰਸਿੰਗ ਅਤੇ ਜੀ. ਐਨ. ਐਮ. ਕੋਰਸ ਦੇ ਗਰੇਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਕਨਵੋਕੇਸ਼ਨ ਦੀ ਆਰੰਭਤਾ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ । ਉਪਰੰਤ ਪਤਵੰਤਿਆਂ ਵਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ ।
     ਕਨਵੋਕੇਸ਼ਨ ਦੌਰਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਉਹਨਾਂ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਨਾਲ ਜੁੜਨ ਦੀ ਵਧਾਈ ਦਿੱਤੀ ਅਤੇ ਚਰਿੱਤਰ ਨਿਰਮਾਣ ਲਈ ਹਮੇਸ਼ਾਂ ਸਾਰਥਿਕ ਤੇ ਪ੍ਰੇਰਕ ਰਾਹਾਂ ਦੇ ਪਾਂਧੀ ਬਣਦਿਆਂ ਅੱਗੇ ਵੱਧਣ ਦਾ ਸੁਨੇਹਾ ਦਿੱਤਾ । ਇਸ ਦੇ ਨਾਲ ਹੀ ਉਹਨਾਂ ਨੇ ਅੱਜ ਕੌਮਾਂਤਰੀ ਨਰਸਿੰਗ ਦਿਵਸ ਦੀਆਂ ਸਮੂਹ ਨਰਸਿੰਗ ਪਰਿਵਾਰ ਨੂੰ ਵਧਾਈਆਂ ਵੀ ਦਿੱਤੀਆਂ।
        ਇਸ ਮੌਕੇ ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਦੀ ਸਾਂਝ ਪਾਈ । ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਡਿਗਰੀਆਂ ਹਾਸਲ ਕਰਨ ਵਾਲਿਆਂ ਵਿੱਚ ਬੀ.ਐਸ.ਸੀ. ਨਰਸਿੰਗ ਦਾ 24 ਵਾਂ ਅਤੇ ਜੀ. ਐਨ. ਐਮ. ਨਰਸਿੰਗ ਦਾ 30ਵਾਂ ਬੈਚ ਸ਼ਾਮਲ ਹੈ, ਜਦੋਂ ਕਿ ਇਸ ਕਾਲਜ ’ਚ ਹੁਣ ਤੱਕ 27 ਸੌ ਤੋਂ ਵੱਧ ਨਰਸਿੰਗ ਗਰੈਜ਼ੂਏਟ ਡਿਗਰੀਆਂ ਪ੍ਰਾਪਤ ਕਰਕੇ ਦੇਸ਼ ਵਿਦੇਸ਼ਾਂ ਵਿੱਚ ਸਥਾਪਿਤ ਹੋ ਚੁੱਕੇ ਹਨ । ਸਮਾਗਮ ਦੌਰਾਨ ਕਾਲਜ ਦੇ ਟੌਪਰ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਤਕਸੀਮ ਕੀਤੇ ਗਏ । ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਰੰਗਾਂ ’ਚ ਲਬਰੇਜ਼ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ । ਬੀ.ਐਸ. ਸੀ. ਨਰਸਿੰਗ (ਚੌਥਾ ਸਾਲ) ਦੀ ਵਿਦਿਆਰਥਣ ਤਰਨਦੀਪ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ । ਮੰਚ ਦਾ ਸੰਚਾਲਨ ਜੈਸਮੀਨ ਕੌਰ (ਬੀ. ਐਸ. ਸੀ. ਨਰਸਿੰਗ ਦੂਜਾ ਸਾਲ) ਤੇ ਮਨਰੀਤ ਕੌਰ (ਜੀ ਐਨ ਐਮ ਦੂਜਾ ਸਾਲ) ਨੇ ਸਾਂਝੇ ਰੂਪ ਵਿੱਚ ਨਿਭਾਇਆ ।  ਇਸ ਮੌਕੇ ਟਰੱਸਟ ਮੈਂਬਰ ਦਵਿੰਦਰ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾਇਰੈਕਟਰ ਹਿਊਮਨ ਰਿਸੋਰਸਸ ਹੁਨਰਦੀਪ ਸਿੰਘ ਬਰਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ. ਸੁਖਮਿੰਦਰ ਕੌਰ ਊੱਭੀ, ਮਨਿੰਦਰ ਕੌਰ, ਰਾਬੀਆ ਹਾਟਾ, ਵੰਦਨਾ ਬਸਰਾ,  ਸੰਦੀਪ ਸੂਦਨ, ਰੀਤੂ, ਹਰਦੀਪ ਕੌਰ, ਮੁਹੰਮਦ ਯੂਨਸ ਵਾਨੀ ਅਤੇ ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ :- ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਪ੍ਰਿੰਸੀਪਲ ਰਮਨਦੀਪ ਕੌਰ

Uploaded Image

Saturday, 9 May 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ
ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਅੱਗ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਲੋਕਾਂ ਨੂੰ ਅੱਗ ਤੋਂ ਬਚਾਅ ਦੇ ਸੁਰੱਖਿਆ ਉਪਾਵਾਂ ਬਾਰੇ ਸਿੱਖਿਅਤ ਕਰਨਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਅਤੇ ਸਟਾਫ ਨਰਸਾਂ ਦਾ ਸਨਮਾਨ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ  04 ਮਈ ਤੋਂ 10 ਮਈ 2026 ਤੱਕ ਮਨਾਏ ਜਾ ਰਹੇ ਨੈਸ਼ਨਲ ਫਾਇਰ ਸੇਫਟੀ ਵੀਕ (ਰਾਸ਼ਟਰੀ ਅੱਗ ਸੁਰੱਖਿਆ ਹਫ਼ਤੇ) ਦਾ ਸਾਲ 2026 ਦਾ ਮੁੱਖ ਉਦੇਸ਼ (ਥੀਮ) "ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਜਾਗਰੂਕ ਸਮਾਜ - ਅੱਗ ਦੀ ਰੋਕਥਾਮ ਲਈ ਇਕੱਠੇ" ਹੈ । ਜਿਸ ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿੱਚ ਮੌਕ ਡਰਿੱਲ ਕਰਵਾਈ ਗਈ ਅਤੇ ਜਾਗਰੂਕਤਾ ਸਮਾਗਮ, ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ । ਇਸ ਤੋਂ ਇਲਾਵਾ ਹਸਪਤਾਲ ਅਤੇ ਮਰੀਜ਼ਾਂ ਦੀ ਸਰੁੱਖਿਆ ਨੂੰ ਮੁੱਖ ਰੱਖਦੇ ਹੋਏ  ਸਟਾਫ ਨੂੰ ਫਾਇਰ ਸੇਫਟੀ ਦੀ ਟਰੇਨਿੰਗ ਵੀ ਦਿੱਤੀ ਗਈ ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਫਾਇਰ ਸੇਫਟੀ ਦੀ ਸੁੰਹ ਚੁਕਾਈ ਗਈ । ਸ. ਢਾਹਾਂ ਨੇ ਆਮ ਲੋਕਾਈ ਨੂੰ ਵੀ ਅਪੀਲ ਕੀਤੀ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਅੱਗ ਤੋ ਸੁਰੱਖਿਆ ਦੇ ਤਰੀਕੇ ਸਿੱਖਣ ਤਾਂ ਜੋ ਅੱਗ ਲੱਗਣ ਨਾਲ ਹੋਣ ਵਾਲੀਆਂ ਘਟਨਾਵਾਂ ਮੌਕੇ ਕੀਮਤੀ ਜਾਨ-ਮਾਲ ਦੇ ਨੁਕਸਾਨ ਦੀ ਰੋਕਥਾਮ ਕਰ ਸਕੀਏ । ਇਸ ਮੌਕੇ ਉਹਨਾਂ ਨੇ ਸਮੂਹ ਡਾਕਟਰ ਸਾਹਿਬਾਨ, ਮੈਡੀਕਲ, ਨਰਸਿੰਗ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ । ਇਸ ਮੌਕੇ ਵਿਚ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਖਮਿੰਦਰ ਕੌਰ ਊਬੀ, ਅਕਾਸ਼ਦੀਪ ਫਾਇਰ ਸੇਫਟੀ ਅਫਸਰ ਅਤੇ ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਦੇ ਜੇਤੂ ਵੀ ਹਾਜ਼ਰ ਸਨ ।
ਤਸਵੀਰ :  ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਵਿਜ਼ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ, ਰਮਨਦੀਪ ਕੌਰ ਪ੍ਰਿੰਸੀਪਲ ਅਤੇ ਪਤਵੰਤੇ

Uploaded Image

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ  ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 75 ਸਾਲ ਦੇ ਹਾਈ ਰਿਸਕ ਮਰੀਜ਼ (ਐਨ.ਆਰ.ਆਈ.) ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਰ.ਆਈ. ਮਰੀਜ਼. ਕਾਫੀ ਸਮੇਂ ਤੋਂ ਪੇਟ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹ ਵਿਦੇਸ਼ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣਾ ਇਲਾਜ ਕਰਵਾਉਣ ਆਏ । ਡਾ. ਬੈਂਸ ਵੱਲੋਂ ਮਰੀਜ਼ ਦਾ ਜਾਂਚ ਕੀਤੀ ਗਈ ਅਤੇ ਉਹਨਾਂ ਦੀਆਂ ਦੋਵਾਂ ਬਿਮਾਰੀਆਂ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤਾ ਗਿਆ । ਅਪਰੇਸ਼ਨ ਉਪਰੰਤ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹਨ । ਡਾ. ਬੈਂਸ ਨੇ ਦੱਸਿਆ ਕਿ ਇਸ ਮਰੀਜ਼ ਦਾ ਆਧੁਨਿਕ ਲੈਪਰੋਸਕੋਪਿਕ ਸਰਜਰੀ ਨਾਲ ਬਿਨਾਂ ਚੀਰੇ ਵਾਲਾ ਅਪਰੇਸ਼ਨ ਕੀਤਾ ਗਿਆ ਅਤੇ ਇਸ ਨਵੀ ਤਕਨੀਕ ਕਰਕੇ ਨਾ ਹੀ ਰੀੜ੍ਹ ਦੀ ਹੱਡੀ ਵਾਲਾ ਬਹੋਸ਼ੀ ਵਾਲਾ ਟੀਕਾ ਲਾਇਆ ਗਿਆ । ਇਸ ਹਾਈ ਰਿਸਕ ਦਿਲ ਦੇ ਮਰੀਜ਼ ਦੇ ਅਪਰੇਸ਼ਨ ਮੌਕੇ ਡਾ. ਦੀਪਕ ਦੁੱਗਲ ਐਨਸਥੀਸੀਆ ਮਾਹਿਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਡਾ. ਬੈਂਸ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੇਟ ਵਿਚ ਦਰਦ ਹੋਵੇ ਤਾਂ ਪਿੱਤੇ ਦੀ ਪੱਥਰੀ ਦੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਕਰਨ ਨਾਲ ਗੰਭੀਰ ਖਤਰੇ ਤੋਂ ਬਚਿਆ ਜਾ ਸਕਦਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਾ. ਮਾਨਵਦੀਪ ਸਿੰਘ ਬੈਂਸ (ਜਰਨਲ ਤੇ ਲੈਪਰੋਸਕੋਪਿਕ ਸਰਜਨ) ਡਾ. ਦੀਪਕ ਦੁੱਗਲ (ਐਨਸਥੀਸੀਆ ਮਾਹਿਰ) ਨੂੰ ਐਨ.ਆਰ. ਆਈ ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਐਨ.ਆਰ. ਆਈ. ਮਰੀਜ਼ ਵੱਲੋ ਉਹਨਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਗਦੂਦਾਂ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਐਨ.ਆਰ. ਆਈ. ਮਰੀਜ਼ ਨੂੰ ਛੁੱਟੀ ਦੇਣ ਮੌਕੇ ਡਾ. ਮਾਨਵਦੀਪ ਸਿੰਘ ਬੈਂਸ, ਡਾ. ਦੀਪਕ ਦੁੱਗਲ ਨਾਲ ਖੁਸ਼ੀ ਭਰੇ ਮਾਹੌਲ ਵਿਚ
Uploaded Image
 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ  ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਹਾਈ ਰਿਸਕ ਐਨ. ਆਰ. ਆਈ. ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ

ਬੰਗਾ 09 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 75 ਸਾਲ ਦੇ ਹਾਈ ਰਿਸਕ ਮਰੀਜ਼ (ਐਨ.ਆਰ.ਆਈ.) ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਰ.ਆਈ. ਮਰੀਜ਼. ਕਾਫੀ ਸਮੇਂ ਤੋਂ ਪੇਟ ਅਤੇ ਪਿਸ਼ਾਬ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹ ਵਿਦੇਸ਼ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣਾ ਇਲਾਜ ਕਰਵਾਉਣ ਆਏ । ਡਾ. ਬੈਂਸ ਵੱਲੋਂ ਮਰੀਜ਼ ਦਾ ਜਾਂਚ ਕੀਤੀ ਗਈ ਅਤੇ ਉਹਨਾਂ ਦੀਆਂ ਦੋਵਾਂ ਬਿਮਾਰੀਆਂ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕੀਤਾ ਗਿਆ । ਅਪਰੇਸ਼ਨ ਉਪਰੰਤ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹਨ । ਡਾ. ਬੈਂਸ ਨੇ ਦੱਸਿਆ ਕਿ ਇਸ ਮਰੀਜ਼ ਦਾ ਆਧੁਨਿਕ ਲੈਪਰੋਸਕੋਪਿਕ ਸਰਜਰੀ ਨਾਲ ਬਿਨਾਂ ਚੀਰੇ ਵਾਲਾ ਅਪਰੇਸ਼ਨ ਕੀਤਾ ਗਿਆ ਅਤੇ ਇਸ ਨਵੀ ਤਕਨੀਕ ਕਰਕੇ ਨਾ ਹੀ ਰੀੜ੍ਹ ਦੀ ਹੱਡੀ ਵਾਲਾ ਬਹੋਸ਼ੀ ਵਾਲਾ ਟੀਕਾ ਲਾਇਆ ਗਿਆ । ਇਸ ਹਾਈ ਰਿਸਕ ਦਿਲ ਦੇ ਮਰੀਜ਼ ਦੇ ਅਪਰੇਸ਼ਨ ਮੌਕੇ ਡਾ. ਦੀਪਕ ਦੁੱਗਲ ਐਨਸਥੀਸੀਆ ਮਾਹਿਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਡਾ. ਬੈਂਸ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੇਟ ਵਿਚ ਦਰਦ ਹੋਵੇ ਤਾਂ ਪਿੱਤੇ ਦੀ ਪੱਥਰੀ ਦੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ । ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਕਰਨ ਨਾਲ ਗੰਭੀਰ ਖਤਰੇ ਤੋਂ ਬਚਿਆ ਜਾ ਸਕਦਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਡਾ. ਮਾਨਵਦੀਪ ਸਿੰਘ ਬੈਂਸ (ਜਰਨਲ ਤੇ ਲੈਪਰੋਸਕੋਪਿਕ ਸਰਜਨ) ਡਾ. ਦੀਪਕ ਦੁੱਗਲ (ਐਨਸਥੀਸੀਆ ਮਾਹਿਰ) ਨੂੰ ਐਨ.ਆਰ. ਆਈ ਮਰੀਜ਼ ਦੇ ਪਿੱਤੇ ਅਤੇ ਗਦੂਦਾਂ ਦਾ ਸਫਲ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਐਨ.ਆਰ. ਆਈ. ਮਰੀਜ਼ ਵੱਲੋ ਉਹਨਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਗਦੂਦਾਂ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।

ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਐਨ.ਆਰ. ਆਈ. ਮਰੀਜ਼ ਨੂੰ ਛੁੱਟੀ ਦੇਣ ਮੌਕੇ ਡਾ. ਮਾਨਵਦੀਪ ਸਿੰਘ ਬੈਂਸ, ਡਾ. ਦੀਪਕ ਦੁੱਗਲ ਨਾਲ ਖੁਸ਼ੀ ਭਰੇ ਮਾਹੌਲ ਵਿਚ
Uploaded Image

Friday, 8 May 2026

*ਬਲੱਡ ਸੈਂਟਰ ਢਾਹਾਂ ਕਲੇਰਾਂ ਤੇ ਰੋਟਰੀ ਕਲੱਬ ਬੰਗਾ ਵੱਲੋਂ ਵਿਸ਼ਵ ਰੈੱਡ ਕਰਾਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 25 ਯੂਨਿਟ ਖੂਨਦਾਨ*

*ਬਲੱਡ ਸੈਂਟਰ ਢਾਹਾਂ ਕਲੇਰਾਂ ਤੇ ਰੋਟਰੀ ਕਲੱਬ ਬੰਗਾ ਵੱਲੋਂ ਵਿਸ਼ਵ ਰੈੱਡ ਕਰਾਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 25 ਯੂਨਿਟ ਖੂਨਦਾਨ*
ਬੰਗਾ 8 ਮਈ :- ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਿਸ਼ਵ ਰੈਡ ਕਰਾਸ ਦਿਵਸ ਅਤੇ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  25  ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪਰਵੀਨ ਕੁਮਾਰ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ ਰੈਡ ਕਰਾਸ ਅਤੇ ਵਿਸ਼ਵ ਥੈਲੇਸੀਮੀਆ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਸਾਨੂੰ ਖੂਨਦਾਨ ਅਤੇ  ਥੈਲੇਸੀਮੀਆ ਸਬੰਧੀ ਵੀ ਆਮ ਲੋਕਾਈ ਵਿਚ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਇਹ ਮਨੁੱਖਤਾ ਦੀ ਇਕ ਮਹੱਤਵਪੂਰਨ ਨਿਸ਼ਕਾਮ ਸੇਵਾ ਹੈ। ਕਿਉਂਕਿ ਔਖੇ ਵੇਲੇ ਮਾਨਵਤਾ ਦੀ ਮਦਦ ਕਰਨਾ ਤੇ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰਨਾ ਹੀ ਮਨੁੱਖੀ ਏਕਤਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ।  ਇਸ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ  ਵਿਸ਼ਵ ਥੈਲੇਸੀਮੀਆ ਦਿਵਸ 'ਤੇ ਜਾਗਰੂਕਤਾ ਪੋਸਟਰ ਪੇਸ਼ਕਾਰੀ ਕੀਤੀ ਗਈ । ਕੈਂਪ ਦੌਰਾਨ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ (82ਵੀਂ ਵਾਰ ਖੂਨਦਾਨ) ਅਤੇ ਉਹਨਾਂ ਦੇ ਬੇਟੇ ਈਸ਼ਵਰ ਸਿੰਘ ਬਾਜਵਾ ਨੇ (12ਵੀ ਵਾਰ ਖੂਨਦਾਨ) ਇਕੱਠੇ ਖੂਨਦਾਨ ਕਰਕੇ ਸਮੂਹ ਖੂਨਦਾਨੀਆਂ ਲਈ ਪ੍ਰਰੇਣਾ ਸਰੋਤ ਬਣੇ । ਸਵੈ ਇਛੱਕ ਖੂਨਦਾਨ ਕੈਂਪ ਵਿਚ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਡਾ ਰਾਹੁਲ ਗੋਇਲ ਬੀ ਟੀ ਉ,  ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਰਾਜ ਬਜਾੜ ਸਾਬਕਾ ਪ੍ਰਧਾਨ, ਜਸਵਿੰਦਰ ਸਿੰਘ ਮਾਨ ਐਮ ਸੀ ਬੰਗਾ,  ਸੁਰਿੰਦਰ ਸਿੰਘ ਢੀਂਡਸਾ, ਸੁਨੀਲ ਕੁਮਾਰ ਐਸ ਡੀ ਐਮ ਦਫਤਰ ਬੰਗਾ, ਅਮਨਦੀਪ ਘਈ, ਸੰਦੀਪ ਕੁਮਾਰ, ਇੰਦਰਜੀਤ ਸਿੰਘ ਸੈਣੀ, ਮਨਵਿੰਦਰ ਸਿੰਘ, ਅਨਮੋਲਦੀਪ ਸਿੰਘ, ਅਕੁੰਸ਼ ਕੁਮਾਰ ਖਟਕੜ ਕਲਾਂ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ,  ਰਜਨਦੀਪ ਕੌਰ ਟੈਕਨੀਸ਼ੀਅਨ, ਤਾਨੀਆ ਟੈਕਨੀਸ਼ੀਅਨ 
ਤੇ ਈਸ਼ਵਰ ਸਿੰਘ ਬਾਜਵਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਬਲੱਡ ਸੈਂਟਰ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ 

Uploaded Image

*ਏਕਮਜੋਤ ਕੌਰ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*

*ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100% ਨਤੀਜਾ*
*ਏਕਮਜੋਤ ਕੌਰ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ*
ਬੰਗਾ 08 ਮਈ :-  ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਸ਼ੈਸ਼ਨ 2022-26 ਤੀਜਾ ਸਾਲ (ਛੇਵਾਂ ਸਮੈਸਟਰ) ਦੀ ਪ੍ਰੀਖਿਆ ਦਾ 100% ਨਤੀਜਾ ਆਇਆ ਹੈ । ਜਿਸ ਵਿਚ ਏਕਮਜੋਤ ਕੌਰ ਪੁੱਤਰੀ ਪ੍ਰਸ਼ੋਤਮ ਸਿੰਘ ਪੂਨੀ-ਜਸਵੀਰ ਕੌਰ ਅਟਵਾਲ ਨਵਾਂਸ਼ਹਿਰ ਨੇ ਸ਼ਾਨਦਾਰ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟੌਪਰ ਵਿਦਿਆਰਥੀ ਬਣੀ ਹੈ । ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੂਜਾ ਸਥਾਨ ਅਮਨਪ੍ਰੀਤ ਕੌਰ ਰਾਏ ਪੁੱਤਰੀ ਹਰਵਿੰਦਰ ਸਿੰਘ-ਮਨਜੀਤ ਕੌਰ ਨਵਾਂਸ਼ਹਿਰ ਅਤੇ ਤੀਸਰਾ ਸਥਾਨ ਸਿਮਰਨ ਕੌਰ ਪੁੱਤਰੀ ਹਰਚਰਨ ਸਿੰਘ-ਰਾਜਵਿੰਦਰ ਕੌਰ ਨੌਰਾ ਨੇ ਪ੍ਰਾਪਤ ਕੀਤਾ ਹੈ । ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਅਤੇ ਸਨਮਾਨ ਕੀਤਾ । ਉਹਨਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਕੀਤੇ ਸਾਂਝੇ ਉੱਦਮ ਅਤੇ ਮਿਹਨਤ ਸਦਕਾ ਸੰਭਵ ਹੋਇਆ ਹੈ ।  ਇਸ ਮੌਕੇ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਨਿੰਦਰ ਕੌਰ ਐਸੋਸੀਏਟ ਪ੍ਰੌਫੈਸਰ, ਰਾਬੀਆ ਹਾਟਾ ਐਸੋਸੀਏਟ ਪ੍ਰੌਫੈਸਰ, ਸ਼ਿਵਾਨੀ ਭਰਦਵਾਜ ਸਹਾਇਕ ਪ੍ਰੌਫੈਸਰ, ਰੁਪਿੰਦਰ ਸ਼ਰਮਾ ਕਲਾਸ ਇੰਚਾਰਜ, ਹਰਲੀਨ ਕੌਰ, ਨੇਹਾ ਰਾਣੀ, ਹਰਦੀਪ ਕੌਰ ਅਤੇ ਆਕਿਬ ਜਾਵੇਦ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ(ਛੇਵਾਂ ਸਮੈਸਟਰ) ਦੇ ਟੌਪਰ ਵਿਦਿਆਰਥੀ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਰਮਨਦੀਪ ਕੌਰ  

Uploaded Image

Thursday, 7 May 2026

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ*
ਬੰਗਾ 07 ਮਈ () ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਦੀ ਜਨਮਦਾਤੀ ਮਿਸ ਫਲੌਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਰਸਿੰਗ ਵਿਦਿਆਰਥੀਆਂ ਅਤੇ ਨਰਸਾਂ ਨੂੰ ਸੰਬੋਧਨ ਕਰਦੇ ਹੋਏ ਇੰਟਰਨੈਸ਼ਨਲ ਨਰਸਿੰਗ ਦਿਵਸ ਦੀ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਵਿਚ ਨਰਸਾਂ ਸਭ ਤੋਂ ਅਹਿਮ ਯੋਗਦਾਨ ਪਾਉਂਦੀਆਂ ਹਨ । ਇਸ ਮੌਕੇ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਇੰਟਰਨੈਸ਼ਨਲ ਨਰਸਿੰਗ ਦਿਵਸ ਨੂੰ ਸਮਰਪਿਤ ਸਾਲ 2026 ਦੇ ਥੀਮ ''ਸਾਡੀਆਂ ਨਰਸਾਂ ਸਾਡਾ ਭਵਿੱਖ'' ਨੂੰ ਸਮਰਪਿਤ ਹਫਤਾਭਰ ਚੱਲਣ ਵਾਲੇ ਸਮਾਗਮਾਂ ਦਾ ਉਦਘਾਟਨ ਵੀ ਕੀਤਾ । ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਨਰਸਿੰਗ ਦੀ ਮੋਢੀ ਮਿਸ ਫਲੋਰੈਂਸ ਨਾਈਟਿੰਗਲ ਨੂੰ ਯਾਦ ਕੀਤਾ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਨਰਸਿੰਗ ਦਿਵਸ ਦੀਆਂ ਵਧਾਈਆਂ ਦਿੱਤੀਆਂ । ਉਹਨਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1974 ਤੋਂ ਹੀ ਹੋਈ ਸੀ, ਜੋ ਨਰਸ ਮਿਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੁੰਦਾ ਹੈ । ਉਸ ਨੂੰ ਲੇਡੀ ਵਿਦ ਦਾ ਲੈਂਪ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਲਈ ਰਾਤ ਨੂੰ ਘੁੰਮਦੀ ਸੀ । ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਕਰਦੇ ਹੋਏ ਹਫਤਾਭਰ ਹੋਣ ਵਾਲੇ ਵੱਖ-ਵੱਖ ਸਮਾਗਮਾਂ, ਮੁਕਾਬਿਲਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਗੁਰਦੀਪ ਕੌਰ ਨਰਸਿੰਗ ਟਿਊਟਰ ਨੇ ਬਾਖੂਬੀ ਨਿਭਾਈ । ਇਸ ਸਮਾਗਮ ਵਿਚ ਸ.ਜਗਜੀਤ ਸਿੰਘ ਮੀਤ ਸਕੱਤਰ ਟਰੱਸਟ, ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ , ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ,  ਸੁਖਮਿੰਦਰ ਕੌਰ ਊਬੀ, ਮਨਿੰਦਰ ਕੌਰ, ਸਰਬਜੀਤ ਕੌਰ, ਰਾਬੀਆ ਹਾਟਾ, ਨੇਹਾ ਰਾਣੀ, ਸੰਦੀਪ ਸੂਦਨ, ਰੀਤੂ, ਮੁਹੰਮਦ ਯੂਨਸ ਵਾਨੀ, ਆਕਿਬ ਜਾਵੇਦ,  ਕਾਲਜ ਅਧਿਆਪਕ  ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ :-  ਨਰਸਿੰਗ ਢਾਹਾਂ-ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਸਾਲ 2026 ਦੇ ਥੀਮ ''ਸਾਡੀਆਂ ਨਰਸਾਂ ਸਾਡਾ ਭਵਿੱਖ'' ਨੂੰ ਸਮਰਪਿਤ ਸਮਾਗਮਾਂ ਦਾ ਉਦਘਾਟਨ ਕਰਨ ਮੌਕੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ

Uploaded Image

Wednesday, 6 May 2026

ਬੀ ਐਸ ਸੀ ਨਰਸਿੰਗ ਕੋਰਸਾਂ ਵਿੱਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਾਰੀਕ 12 ਮਈ : ਪ੍ਰਿੰਸੀਪਲ ਰਮਨਦੀਪ ਕੌਰ

*ਬੀ ਐਸ ਸੀ ਨਰਸਿੰਗ ਕੋਰਸਾਂ ਵਿੱਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਾਰੀਕ 12 ਮਈ : ਪ੍ਰਿੰਸੀਪਲ ਰਮਨਦੀਪ ਕੌਰ*

ਸਬ ਹੈਡਿੰਗ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਕੋਰਸਾਂ ਦੇ ਚਾਹਵਾਨ ਵਿਦਿਆਰਥੀਆਂ ਦੀ ਮਦਦ ਲਈ ਵਿਸ਼ੇਸ਼  ਵਿਭਾਗ

ਬੰਗਾ 06 ਮਈ () ਪੰਜਾਬ ਵਿਚ  ਬੀ. ਐਸ. ਸੀ. ਨਰਸਿੰਗ ਕੋਰਸਾਂ ਦੇ ਸ਼ੈਸ਼ਨ 2026 ਵਿਚ ਦਾਖਲੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ ਲਈ ਜਾਂਦੀ ਪੀ.ਪੀ.ਐਮ.ਈ.ਟੀ. (ਪੰਜਾਬ ਪੈਰਾ ਮੈਡੀਕਲ ਐਂਟਰੈਂਸ ਟੈਸਟ) ਦਾਖਲਾ ਪ੍ਰੀਖਿਆ 2026 ਲਈ ਆਨ ਲਾਈਨ ਫਾਰਮ ਭਰੇ ਜਾ ਰਹੇ ਹਨ ਅਤੇ ਇਹ ਫਾਰਮ ਭਰਨ ਦੀ ਆਖਰੀ ਤਾਰੀਕ 12 ਮਈ, ਦਿਨ ਮੰਗਲਵਾਰ ਹੈ । ਇਹ ਜਾਣਕਾਰੀ  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਨਰਸਿੰਗ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਦਾਖਲੇ ਸਬੰਧੀ ਜਾਗੂਰਕ ਕਰਨ ਮੌਕੇ ਦਿੱਤੀ।  ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਖੇਤਰ ਦੀ ਪਸਿੱਧ ਸੰਸਥਾ ਹੈ, ਜਿੱਥੋਂ 2850 ਤੋਂ ਵੱਧ ਵਿਦਿਆਰਥੀ ਨਰਸਿੰਗ ਦੀ ਡਿਗਰੀ ਪ੍ਰਾਪਤ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਕਾਮਯਾਬ ਦੇ ਝੰਡੇ ਬਲੁੰਦ ਕਰ ਰਹੇ ਹਨ । ਪ੍ਰਿੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਬੀ. ਐਸ. ਸੀ. ਨਰਸਿੰਗ ਕੋਰਸਾਂ ਦਾਖਲਾ ਪ੍ਰਾਪਤ ਕਰਨ ਪੀ.ਪੀ.ਐਮ.ਈ.ਟੀ. ਦਾਖਲਾ ਪ੍ਰੀਖਿਆ ਜ਼ਰੂਰੀ ਹੈ ਅਤੇ ਵਿਦਿਆਰਥੀ ਨੇ 10+2 ਕਲਾਸ ਮੈਡੀਕਲ ਵਿਸ਼ਿਆਂ ਵਿਚ ਪਾਸ ਕੀਤੀ ਹੋਵੇ । । ਉਹਨਾਂ ਅੱਗੇ ਦੱਸਿਆ ਕਿ ਸ਼ੈਸ਼ਨ 2026 ਦੇ ਦਾਖਲੇ ਲਈ ਹੋ ਰਹੀ ਪ੍ਰੀਖਿਆ ਦੇ ਆਨਲਾਈਨ ਫਾਰਮ ਮਿਤੀ 27 ਅਪਰੈਲ ਤੋਂ 12 ਮਈ ਤੱਕ ਭਰੇ ਜਾ ਸਕਦੇ ਹਨ ।  ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ 31 ਮਈ  ਨੂੰ ਦਾਖਲੇ ਲਈ ਪ੍ਰੀਖਿਆ ਲਈ ਜਾਵੇਗੀ । ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਪੀ.ਪੀ.ਐਮ.ਈ. ਟੀ. ਦਾਖਲਾ ਪ੍ਰੀਖਿਆ ਦੀ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਦਾਖਲਾ ਵਿਭਾਗ ਹੈ, ਜਿੱਥੇ ਨਰਸਿੰਗ ਡਿਗਰੀ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ 4 ਵਜੇ ਤੱਕ ਮਿਲ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵਰਣਨਯੋਗ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਨਿਯਮਾਂ ਅਨੁਸਾਰ ਬੀ ਐਸ ਸੀ ਨਰਸਿੰਗ ਕੋਰਸ ਲਈ  ਪੀ.ਪੀ.ਐਮ.ਈ.ਟੀ. ਪ੍ਰੀਖਿਆ ਦੇਣੀ ਅਤਿ ਜ਼ਰੂਰੀ ਹੈ ਅਤੇ ਬਿਨਾਂ ਟੈਸਟ ਵਿਦਿਆਰਥੀਆਂ ਨੂੰ  ਨਰਸਿੰਗ ਕੋਰਸ ਵਿਚ ਦਾਖਲਾ ਨਹੀਂ ਮਿਲਦਾ ਹੈ ।
ਤਸਵੀਰ : ਪ੍ਰਿੰਸੀਪਲ ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਪੀ.ਪੀ.ਐਮ.ਈ.ਟੀ. ਦਾਖਲਾ ਪ੍ਰੀਖਿਆ 2026 ਦੀ ਜਾਣਕਾਰੀ ਦੇਣ ਮੌਕੇ

Uploaded Image

Tuesday, 5 May 2026

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਦੀਪ ਕੌਰ ਨੇ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਦੀਪ ਕੌਰ ਨੇ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 5 ਮਈ  () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (
ਦੂਸਰਾ ਸਮੈਸਟਰ) ਬੈਚ 2024-2028 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ ਅਤੇ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਦਿੰਦੇ ਦੱਸਿਆ ਕਿ ਇਸ ਵਾਰ ਕਲਾਸ ਵਿਚੋਂ ਪਹਿਲਾ ਸਥਾਨ ਹਰਦੀਪ ਕੌਰ ਪੁੱਤਰੀ ਸ੍ਰੀ ਹਰਮੇਲ ਸਿੰਘ-ਸ੍ਰੀਮਤੀ ਸੁਰਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ ਸ਼ਾਨਦਾਰ 8.23 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਸਰਾ ਸਥਾਨ ਪ੍ਰਭਜੋਤ ਕੌਰ ਪੁੱਤਰੀ ਸੁਰਜੀਤ ਸਿੰਘ-ਸੁਖਜਿੰਦਰ ਕੌਰ ਫਿਲੌਰ ਨੇ ਸ਼ਾਨਦਾਰ 7.52 ਐਸ ਜੀ ਪੀ ਏ ਅੰਕਾਂ ਨਾਲ ਅਤੇ ਤੀਸਰਾ ਸਥਾਨ ਰਾਜਵੀਰ ਕੌਰ ਪੁੱਤਰੀ ਗੁਰਨੇਕ ਸਿੰਘ-ਕੁਲਵਿੰਦਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 7.48 ਐਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕੀਤਾ ।  ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਦੂਸਰਾ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਵੰਦਨਾ ਬਸਰਾ ਕਲਾਸ ਇੰਚਾਰਜ, ਮਹੁੰਮਦ ਯੂਨਸ ਵਾਨੀ ਕਲਾਸ ਇੰਚਾਰਜ, ਸੁਨੀਤਾ ਲਖਵਾੜਾ, ਰੀਤੂ, ਗੁਰਦੀਪ ਕੌਰ, ਮੈਡਮ ਨੇਹਾ ਕੁਮਾਰੀ, ਆਕਿਬ ਜਵੇਦ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਟੌਪਰ ਵਿਦਿਆਰਥੀ
Uploaded Image

Monday, 27 April 2026

ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਡਾਈਟੀਸ਼ੀਅਨ ਕੈਂਪ ਦਾ 117 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਡਾਈਟੀਸ਼ੀਅਨ ਕੈਂਪ ਦਾ 117 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ 27 ਅਪਰੈਲ ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਮੁਫਤ ਡਾਈਟੀਸ਼ੀਅਨ ਕੈਂਪ (ਮੁਫਤ ਪੋਸ਼ਣ ਕੈਂਪ) ਹਸਪਤਾਲ ਦੇ ਡਾਈਟੀਸ਼ੀਅਨ ਵਿਭਾਗ ਵਿਚ ਸੀਨੀਅਰ ਡਾਈਟੀਸ਼ੀਅਨ ਡਾ. ਕਨਵ ਸ਼ਰਮਾ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਮੌਕੇ ਡਾ. ਕਨਵ ਸ਼ਰਮਾ ਨੇ ਮਰੀਜ਼ਾਂ ਨੂੰ ਜਾਗਰੁਕ  ਕਰਦੇ ਕਿਹਾ ਕਿ ਸਿਹਤਮੰਦ ਰਹਿਣ ਲਈ ਸਹੀ ਅਤੇ ਸੁੰਤਲਤ ਖੁਰਾਕ ਖਾਣੀ ਜ਼ਰੂਰੀ ਹੈ । ਉਹਨਾਂ ਕਿਹਾ ਕਿ ਅੱਜ ਦੀ ਲੋੜ ਇਹ ਹੈ ਕਿ ਅਸੀਂ ਆਪਣੇ ਰਵਾਇਤੀ ਖੁਰਾਕੀ ਪਦਾਰਥਾਂ ਨੂੰ ਰੋਜ਼ਾਨਾ ਜ਼ਿੰਦਗੀ 'ਵਿਚ ਸ਼ਾਮਿਲ ਕਰੀਏ ਤਾਂ ਜੋ ਸਰੀਰਕ ਤੇ ਮਾਨਸਿਕ ਤੌਰ 'ਤੇ  ਸਿਹਤਮੰਦ ਰਹੀਏ ।
                       ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਇਹ ਵਿਸ਼ੇਸ਼ ਮੁਫਤ ਡਾਈਟੀਸ਼ੀਅਨ ਕੈਂਪ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਮਦਦ ਕਰਨ ਲਈ ਲਗਾਇਆ ਗਿਆ ਹੈ।  ਸ. ਢਾਹਾਂ ਨੇ ਕਿਹਾ ਮੌਜੂਦਾ ਸਮੇਂ ਅੰਦਰ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ ਰੱਖ ਕੇ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ । ਜਿਸ ਨਾਲ ਲੋਕ ਆਪਣੀ ਖੁਰਾਕ ਲੈਣ ਬਾਰੇ ਜਾਗਰੂਕ ਹੋਣਗੇ ਅਤੇ ਤੰਦਰੁਸਤ ਰਹਿਣਗੇ । ਕਾਬਲੇ ਗੌਰ ਹੈ ਕਿ ਇਸ ਮੁਫਤ ਡਾਈਟੀਸ਼ੀਅਨ ਕੈਂਪ (ਮੁਫਤ ਪੋਸ਼ਣ ਕੈਂਪ) ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ, ਗਰਭਵਤੀ ਔਰਤਾਂ, ਮਾਨਸਿਕ ਤਣਾਅ,  ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ 117 ਤੋਂ ਵੱਧ ਮਰੀਜ਼ਾਂ ਨੇ ਵਿਸ਼ੇਸ਼ ਜਾਂਚ ਬੀ. ਸੀ. ਏ. ਮਸ਼ੀਨ 'ਤੇ ਐਸ.ਐਮ. ਐਮ. ਟੈਸਟ ਤੋਂ ਇਲਾਵਾ ਬੀ.ਐਮ.ਆਰ. ਟੈਸਟ, ਬੀ.ਐਮ.ਆਈ. ਟੈਸਟ ਮੁਫਤ ਕਰਵਾਏ ਅਤੇ ਮੁਫਤ ਸਲਾਹ ਪ੍ਰਾਪਤ ਕਰਕੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ  ਡਿਪਟੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਉ ਪੀ ਡੀ ਇੰਚਾਰਜ ਅਤੇ ਨਵਨੀਤ ਕੌਰ ਡਾਈਟੀਸ਼ੀਅਨ ਨਰਸ ਵੀ ਹਾਜ਼ਰ ਸਨ।
ਤਸਵੀਰ : ਹਸਪਤਾਲ ਢਾਹਾਂ ਕਲੇਰਾਂ ਵਿਖੇ 
ਮੁਫਤ ਡਾਈਟੀਸ਼ੀਅਨ ਕੈਂਪ ਦੌਰਾਨ ਮਰੀਜ਼ਾਂ ਦੀ ਮੁਫਤ ਜਾਂਚ ਕਰਦੇ ਹੋਏ ਸੀਨੀਅਰ ਡਾਈਟੀਸ਼ੀਅਨ ਡਾ. ਕਨਵ ਸ਼ਰਮਾ
Uploaded Image

Wednesday, 22 April 2026

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਏਮਜ਼ ਰਿਸ਼ੀਕੇਸ਼ ਵਿਖੇ ਦੋ ਇਨਾਮ ਜਿੱਤ ਕੇ ਇਤਿਹਾਸ ਰਚਿਆ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਏਮਜ਼ ਰਿਸ਼ੀਕੇਸ਼ ਵਿਖੇ ਦੋ ਇਨਾਮ ਜਿੱਤ ਕੇ ਇਤਿਹਾਸ ਰਚਿਆ
ਬੰਗਾ 22 ਅਪ੍ਰੈਲ () ਗੁਰੂ ਨਾਨਕ ਪੈਰਾ ਮੈਡਕਲ ਕਾਲਜ ਢਾਹਾਂ ਕਲੇਰਾਂ ਦੇ ਦੋ ਵਿਦਿਆਰਥੀਆਂ ਜਸ਼ਨਪ੍ਰੀਤ ਕੌਰ,ਅਤੇ ਅਦਿੱਤੀ ਕੌਰ ਨੇ ਬੀਤੇ ਦਿਨੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਰਿਸ਼ੀਕੇਸ਼ ਵਿਖੇ "ਐਡਵਾਂਸਡ ਟੈਕਨਾਲੋਜੀਜ਼ ਇਨ ਅਨੈਸਥੀਸੀਆ ਐਂਡ ਓ.ਟੀ. ਪ੍ਰੈਕਟਿਸ" ਕਾਨਫਰੰਸ ਮੌਕੇ ਹੋਏ ਵੱਡੇ ਮੁਕਾਬਲੇ ਵਿਚੋਂ ਦੋ ਇਨਾਮ ਜਿੱਤ ਕੇ ਇਤਿਹਾਸ ਰਚਿਆ ਹੈ । ਇਹ ਜਾਣਕਾਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਦੀਪ ਥਿਦਵਾਰ ਨੇ ਦਿੱਤੀ । ਉਹਨਾਂ ਦੱਸਿਆ ਕਿ ਏਮਜ਼ ਰਿਸ਼ੀਕੇਸ਼ ਵਿਚ ਹੋਈ ਨੈਸ਼ਨਲ ਪੱਧਰ ਦੀ ਇਸ ਕਾਨਫਰੰਸ ਵਿਚ ਰਿਸਰਚ ਐਬਸਟਰੈਕਟ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਵੱਖ ਵੱਖ ਕਾਲਜਾਂ ਦੇ ਲਗਭਗ 800 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਭਿਤਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਲਜ ਦੇ ਵਿਦਿਆਰਥੀ ਜਸ਼ਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ-ਸ੍ਰੀਮਤੀ ਹਰਜਿੰਦਰ ਕੌਰ ਜ਼ਿਲ੍ਹਾ ਜਲੰਧਰ (ਬੀ.ਐਸ.ਸੀ. ਆਪ੍ਰੇਸ਼ਨ ਥੀਏਟਰ ਟੈਕਨਾਲੋਜੀ, ਚੌਥਾ ਸਮੈਸਟਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਦਿੱਤੀ ਕੌਰ ਪੁੱਤਰੀ ਜਸਵੰਤ ਸਿੰਘ-ਸ੍ਰੀਮਤੀ ਮਿਨਾਕਸ਼ੀ, ਨਵਾਂਸ਼ਹਿਰ (ਬੀ.ਐਸ.ਸੀ. ਆਪ੍ਰੇਸ਼ਨ ਥੀਏਟਰ ਟੈਕਨਾਲੋਜੀ, ਚੌਥਾ ਸਮੈਸਟਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਕਾਨਫਰੰਸ ਵਿਚ ਮੈਡਮ ਪਿਊਸ਼ੀ ਯਾਦਵ ਸਹਾਇਕ ਪ੍ਰੋਫੈਸਰ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਨੂੰ ਰਸਮੀ ਤੌਰ 'ਤੇ ਇੰਡੀਅਨ ਸੋਸਾਇਟੀ ਆਫ਼ ਟੈਕਨਾਲੋਜਿਸਟਸ ਦੇ ਸਰਪ੍ਰਸਤ ਵਜੋਂ ਚੁਣਿਆ ਗਿਆ, ਜਿਸ ਨੇ ਪੈਰਾ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਪਾਏ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦਿੱਤੀ । ਉਹਨਾਂ ਦੀ ਇਹ ਚੋਣ ਸ਼ੇਸ਼ਨਾਥ ਯਾਦਵ (ਪ੍ਰਧਾਨ, ਆਈਐਸਟੀ),ਰਾਜੀਵ ਕੁਮਾਰ ਸਕਸੈਨਾ (ਸੀਨੀਅਰ ਵਾਈਸ ਪ੍ਰੈਜ਼ੀਡੈਂਟ), ਮਨੋਜ ਕੁਮਾਰ (ਵਾਈਸ ਪ੍ਰੈਜ਼ੀਡੈਂਟ), ਮੁਹੰਮਦ ਮਕਸੂਦ ਆਲਮ (ਵਾਈਸ ਪ੍ਰੈਜ਼ੀਡੈਂਟ), ਸ਼੍ਰੀ ਨਰੇਸ਼ ਕੁਮਾਰ (ਖਜ਼ਾਨਚੀ), ਸ਼੍ਰੀਮਤੀ ਮੋਨਿਕਾ ਵੇਦਰਾਜ ਜਾਧਵ (ਜਨਰਲ ਸੈਕਟਰੀ), ਸ਼੍ਰੀ ਪ੍ਰਸ਼ਾਂਤ ਮੌਰਿਆ (ਸਕੱਤਰ),  ਹੇਮੰਤ ਕੁਮਾਰ (ਸੰਯੁਕਤ ਸੈਕਟਰੀ) ਅਤੇ ਸ਼੍ਰੀਮਤੀ ਮਮਤਾ ਸ਼ਰਮਾ ਵੱਲੋਂ ਕੀਤੀ ਗਈ ।
                  ਇਸ ਮੌਕੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਾਲਜ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਮੂਹ ਟਰੱਸਟ ਵੱਲੋਂ ਦੋਵਾਂ ਜੇਤੂ ਵਿਦਿਆਰਥੀਆਂ ਜਸ਼ਨਪ੍ਰੀਤ ਕੌਰ, ਅਦਿੱਤੀ ਕੌਰ ਅਤੇ ਮੈਡਮ ਪਿਊਸ਼ੀ ਯਾਦਵ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਵਿਸ਼ੇਸ਼ ਸਨਮਾਨ ਕੀਤਾ । ਉਹਨਾਂ ਕਿਹਾ ਕਿ ਏਮਜ਼ ਰਿਸ਼ੀਕੇਸ਼ ਵਿਖੇ ਕੌਮੀ ਪੱਧਰ ਦੀ ਕਾਨਫਰੰਸ ਵਿਚ ਇਨਾਮ ਪ੍ਰਾਪਤ ਕਰਨ ਦੀ ਇਤਿਹਾਸਕ ਜਿੱਤ, ਸਾਡੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਹੈ ।  ਜਿਸ ਲਈ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਧਾਈ ਦੇ ਪਾਤਰ ਹਨ।   ਇਸ ਮੌਕੇ ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਆਪ੍ਰੇਸ਼ਨ ਥੀਏਟਰ ਟੈਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਸਿੰਘ ਅੰਜਲੀ ਜੈਅ ਅਤੇ ਸਹਾਇਕ ਪ੍ਰੋਫੈਸਰ ਧੀਰ ਸਿੰਘ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨਲ ਟਰੱਸਟ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਪੰਜਾਬ ਵਿਚ ਪੈਰਾ ਮੈਡੀਕਲ ਵਿਦਿਆ ਦੇ ਖੇਤਰ ਦਾ ਇੱਕ ਪ੍ਰਮੁੱਖ ਸਿੱਖਿਆ ਅਦਾਰਾ ਹੈ ਅਤੇ ਜਿਸ ਦੇ ਵਿਦਿਆਰਥੀ ਲਗਾਤਾਰ ਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਕਾਨਫਰੰਸਾਂ ਵਿਚ ਟੌਪ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ ।
ਤਸਵੀਰ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਜੇਤੂ  ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨਾਲ ਹਨ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  

Uploaded Image

Tuesday, 21 April 2026

ਸ.ਤਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 2 ਲੱਖ 11 ਹਜ਼ਾਰ ਰੁਪਏ ਦਾਨ

ਸ.ਤਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 2 ਲੱਖ 11 ਹਜ਼ਾਰ ਰੁਪਏ ਦਾਨ
ਬੰਗਾ 21 ਅਪਰੈਲ () ਇਲਾਕੇ ਦੇ ਪ੍ਰਮੁੱਖ ਸਿਹਤ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ  ਸ.ਤਲਵਿੰਦਰ ਸਿੰਘ ਅਸਮਾਨਪੁਰ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਨੇ ਦੋ ਲੱਖ ਗਿਆਰਾਂ ਹਜ਼ਾਰ ਰੁਪਏ ਦਾਨ ਕੀਤੇ ਹਨ ।  ਅੱਜ ਢਾਹਾਂ ਕਲੇਰਾਂ ਵਿਖੇ ਉਹਨਾਂ ਨੇ ਇਹ ਦਾਨ ਦੀ ਰਾਸ਼ੀ ਲੋੜਵੰਦ ਮਰੀਜ਼ਾਂ ਦੇ ਇਲਾਜ ਤੇ ਸਾਂਭ ਸੰਭਾਲ ਵਿੱਚ ਸਹਾਇਤਾ ਕਰਨ ਲਈ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ  ਨੂੰ ਭੇਟ ਕੀਤੀ । ਉਹਨਾਂ ਨੇ ਪਿਛਲੇ 42 ਸਾਲਾਂ ਤੋਂ ਨਿਰੰਤਰ ਹਸਪਤਾਲ ਵੱਲੋ ਆਮ ਲੋਕਾਈ ਨੂੰ ਦਿੱਤੀਆਂ ਜਾ ਰਹੀਆਂ ਮਿਆਰੀ ਮੈਡੀਕਲ ਸੇਵਾਵਾਂ ਦੀ ਵੀ ਭਾਰੀ ਸ਼ਲਾਘਾ ਕੀਤੀ ।
ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਇਸ ਮੌਕੇ ਸ.ਤਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦਾ ਨਿੱਘਾ ਸਵਾਗਤ ਕਰਦੇ ਹੋਏ ਹਸਪਤਾਲ ਦੇ ਲੋੜਵੰਦ ਮਰੀਜ਼ਾਂ ਲਈ ਦਾਨ ਦੇਣ ਲਈ ਧੰਨਵਾਦ ਕੀਤਾ। ਸ. ਢਾਹਾਂ ਨੇ ਸ.ਤਲਵਿੰਦਰ ਸਿੰਘ  ਅਤੇ ਉਹਨਾਂ ਸੁਪਤਨੀ  ਬੀਬੀ  ਕਿਰਪਾਲ ਕੌਰ ਦਾ ਸਨਮਾਨ ਵੀ ਕੀਤਾ ਅਤੇ ਉਹਨਾਂ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਦਾ ਉੱਦਮ ਕਰਕੇ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ । ਇਸ ਭਾਈਚਾਰਕ ਸਹਿਯੋਗ ਮੌਕੇ ਸ.ਜਗਜੀਤ ਸਿੰਘ ਮੀਤ ਸਕੱਤਰ, ਭਾਈ ਜੋਗਾ ਸਿੰਘ, ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਸ. ਕੰਵਲਜੀਤ ਸਿੰਘ ਸੋਢੀ ਵੀ ਹਾਜ਼ਰ ਸਨ ।
ਤਸਵੀਰ : ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੇ ਪ੍ਰਧਾਨ ਸ. ਤਲਵਿੰਦਰ ਸਿੰਘ ਅਤੇ ਉਹਨਾਂ ਸੁਪਤਨੀ ਬੀਬੀ ਕਿਰਪਾਲ ਕੌਰ ਦਾ ਸਨਮਾਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਹਨ  ਸ.ਜਗਜੀਤ ਸਿੰਘ ਮੀਤ ਸਕੱਤਰ

Uploaded Image

Monday, 20 April 2026

ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਵਿਚ 51 ਯੂਨਿਟ ਇੱਕਤਰ

ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਵਿਚ 51 ਯੂਨਿਟ ਇੱਕਤਰ
ਬੰਗਾ 20 ਅਪ੍ਰੈਲ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਸੇਵਾ ਦੇ ਪੁੰਜ,  ਕੱਲਰੀ ਧਰਤੀ ਦੇ ਗੁਲਾਬ ਸਵ: ਬਾਬਾ ਬੁੱਧ ਸਿੰਘ ਢਾਹਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਉਹਨਾਂ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਯੋਜਿਤ ਕੀਤਾ ਗਿਆ । ਇਸ ਦਾ ਉਦਘਾਟਨ ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਂਬਰ ਅਤੇ ਹਰਿੰਦਰ ਕੌਰ ਢਾਹਾਂ (ਸਪੁੱਤਰੀ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ) ਨੇ ਕੀਤਾ । ਇਸ ਮੌਕੇ 51 ਖੂਨਦਾਨੀ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆਪਣਾ ਖੂਨਦਾਨ ਕੀਤਾ।
       ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ  ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਅਤੇ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਬਾਬਾ ਜੀ ਨੇ ਢਾਹਾਂ ਕਲੇਰਾਂ ਵਿਖੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕਰਕੇ ਜਨਤਕ ਸੇਵਾਵਾਂ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਿਆ । ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਬਾਬਾ ਜੀ ਦੇ ਲੋਕ ਸੇਵਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧਤਾ ਰੱਖੀਏ ਅਤੇ ਉਨ੍ਹਾਂ ਦੁਆਰਾ ਮਿੱਥੇ ਟੀਚੇ ਪੂਰੇ ਕਰੀਏ । ਉਹਨਾਂ ਦੱਸਿਆ ਕਿ ਬਾਬਾ ਜੀ ਦੀ ਅਗਵਾਈ ਵਿਚ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ, ਟਰੌਮਾ ਸੈਂਟਰ, ਬਲੱਡ ਸੈਂਟਰ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤੇ ਗਏ, ਜੋ ਇਲਾਕਾ ਨਿਵਾਸੀਆਂ ਨੂੰ ਪਿਛਲੇ 42 ਸਾਲਾਂ ਤੋਂ ਉੱਤਮ ਵਿਦਿਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ।
        ਇਸ ਸਵੈ-ਇਛੁੱਕ ਖੂਨਦਾਨ ਕੈਂਪ ਮੌਕੇ ਟਰੱਸਟ ਮੈਂਬਰਾਂ, ਇਲਾਕੇ ਦੇ ਪਤਵੰਤੇ ਸੱਜਣਾਂ, ਟਰੱਸਟ ਅਧੀਨ ਚੱਲਦੇ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬਾਬਾ ਜੀ  ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਖੂਨਦਾਨ ਦੀ ਮਹੱਤਤਾ ਸਬੰਧੀ ਵੀ ਜਾਗਰੂਕ ਕੀਤਾ ਗਿਆ । ਖੂਨਦਾਨ ਕਰਨ ਵਾਲੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨ ਕੀਤਾ ਗਿਆ ।
      ਇਸ ਮੌਕੇ ਬੀਬੀ ਹਰਿੰਦਰ ਕੌਰ ਢਾਹਾਂ ਕੈਨੇਡਾ (ਸਪੁੱਤਰੀ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ), ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸੀਤਲ ਸਿੰਘ ਸਿੱਧੂ ਯੂ ਕੇ, ਮਲਕੀਅਤ ਸਿੰਘ ਬਾਹੜੋਵਾਲ, ਦਵਿੰਦਰ ਸਿੰਘ ਢਿੱਲੋਂ (ਸਾਰੇ ਟਰੱਸਟ ਮੈਂਬਰ),  ਹੁਨਰਦੀਪ ਸਿੰਘ ਬਰਾੜ ਐਚ ਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ ਰਾਹੁਲ ਗੋਇਲ ਬੀ ਟੀ ਉ, ਪ੍ਰਿੰਸੀਪਲ ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਕੁਲਵੰਤ ਸਿੰਘ ਰੰਧਾਵਾ ਯੂ. ਐਸ. ਏ., ਭਾਈ ਜੋਗਾ ਸਿੰਘ, ਮਨਜੀਤ ਸਿੰਘ ਬਲੱਡ ਸੈਂਟਰ ਇੰਚਾਰਜ, ਡਾ. ਅਵਤਾਰ ਸਿੰਘ ਦੇਨੋਵਾਲ, ਹਰਪ੍ਰੀਤ ਸਿੰਘ ਆਸਟਰੇਲੀਆ, ਸਮੂਹ ਡਾਕਟਰ ਸਾਹਿਬਾਨ, ਵਿਭਾਗਾਂ ਦੇ ਇੰਚਾਰਜ, ਸਟਾਫ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਤਸਵੀਰ: ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਅੱਠਵੀਂ ਬਰਸੀ ਮੌਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਟਰੱਸਟ ਪ੍ਰਬੰਧਕ ਅਤੇ ਪਤਵੰਤੇ
Uploaded Image

Sunday, 19 April 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲੱਗਾ

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲੱਗਾ*
ਬੰਗਾ  19 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਚਮੜੀ ਦੇ ਰੋਗਾਂ ਦਾ ਮੁਫਤ ਚੈੱਕਅਪ ਕੈਂਪ ਅੱਜ ਹਸਪਤਾਲ ਦੀ ਉ ਪੀ ਡੀ ਵਿਚ ਲਗਾਇਆ ਗਿਆ । ਜਿਸ ਦਾ 284 ਮਰੀਜ਼ਾਂ ਨੇ ਮੁਫਤ ਚੈੱਕਅਪ ਕਰਵਾਕੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਇਹ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਲਗਾਇਆ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।  ਸ. ਢਾਹਾਂ ਨੇ ਕਿਹਾ ਕਿ ਆਮ ਲੋਕਾਈ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਮੇਸ਼ਾ ਵਚਨਬੱਧ ਹੈ । ਅੱਜ ਦੇ ਇਸ ਕੈਂਪ ਵਿਚ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਵੱਲੋਂ ਮਰੀਜ਼ਾਂ ਦੀ ਮੁਫਤ ਚੈੱਕਅਪ ਕੀਤਾ ਗਿਆ ਤੇ  ਉਹਨਾਂ ਨੇ ਮਰੀਜ਼ਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਰੱਖਣ ਲਈ ਵੀ ਜਾਗੁਰਕ ਕੀਤਾ । ਕੈਂਪ ਵਿਚ ਮਰੀਜ਼ਾਂ ਦੀ ਮੁਫਤ ਰਜਿਸਟਰੇਸ਼ਨ ਹੋਈ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ  ਮੌਕੇ ਡਾ. ਕਰਨਬੀਰ ਸਿੰਘ ਬੱਲ ਮੈਡੀਕਲ ਅਫਸਰ, ਜੋਤੀ ਭਾਟੀਆ,  ਰਣਜੀਤ ਸਿੰਘ ਮਾਨ, ਕਰਨ ਸਰਗੰਲ, ਵਿਸ਼ਾਲ ਚੌਧਰੀ
, ਰਾਹੁਲ ਵਰਮਾ, ਵਿਵੇਕ ਅਰੋੜਾ, ਅਮਿਤ ਪੁਰੀ ਤੋਂ ਇਲਾਵਾ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।
ਤਸਵੀਰ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੱਗੇ ਮੁਫਤ ਚਮੜੀ ਦੇ ਰੋਗਾਂ ਦੇ ਮੁਫਤ ਕੈਂਪ ਵਿਚ ਡਾ. ਕਰਨ ਛਾਬੜਾ ਮਰੀਜ਼ਾਂ ਦੀ ਜਾਂਚ ਕਰਨ ਮੌਕੇ 
Uploaded Image

Friday, 17 April 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਕੀਤਾ

ਹੈਡਿੰਗ 01
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਕੀਤਾ


ਹੈਡਿੰਗ 02
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਵਿਚ 870 ਮਰੀਜ਼ਾਂ ਦਾ ਚੈੱਕਅੱਪ
ਸਬ ਹੈਡਿੰਗ : ਕੈਂਪ ਦਾ ਉਦਘਾਟਨ ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਕੀਤਾ


ਬੰਗਾ 17 ਅਪਰੈਲ ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਡੀਕਲ ਮੈਗਾ ਚੈੱਕਅੱਪ ਕੈਂਪ  ਲਗਾਇਆ ਗਿਆ ਜਿਸ ਦਾ 870 ਮਰੀਜ਼ਾਂ ਲਾਭ ਪ੍ਰਾਪਤ ਕੀਤਾ । ਇਸ ਕੈਂਪ ਦਾ ਉਦਘਾਟਨ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ ।  ਇਸ ਮੌਕੇ ਹੋਏ ਉਹਨਾਂ ਨੇ ਕਿਹਾ ਕਿ ਟਰੱਸਟ ਵੱਲੋਂ ਹਸਪਤਾਲ ਦੀ 42ਵੀੰ ਵਰ੍ਹੇਗੰਢ ਮੌਕੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਕੇ ਸ਼ਲਾਘਾਯੋਗ ਕਾਰਜ ਕੀਤਾ ਹੈ , ਜਿਸ ਨਾਲ ਲੋੜਵੰਦਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਮਿਲਣਗੀਆਂ। ਸ੍ਰੀ ਔਲਖ ਨੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕੀਤਾ ਅਤੇ ਮੌਜੂਦਾ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਮਿਲ ਰਹੀਆਂ ਆਧੁਨਿਕ ਸਿਹਤ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ । ਉਹਨਾਂ ਨੇ ਆਪਣੇ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
  ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਮੁੱਖ ਮਹਿਮਾਨ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਦਾ ਸਾਥੀ ਟਰੱਸਟ ਮੈਂਬਰਾਂ ਨਾਲ ਹਸਪਤਾਲ ਕੰਪਲੈਕਸ ਢਾਹਾਂ ਕਲੇਰਾਂ ਵਿਖੇ  ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਇੱਥੇ ਚੱਲ ਰਹੇ ਅਦਾਰਿਆਂ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਟਰੱਸਟ ਦੀ ਡਾਕੂਮੈਂਟਰੀ  ਫਿਲਮ ਦਿਖਾਈ । ਇਸ ਮੌਕੇ ਉਹਨਾਂ ਨੇ ਕੈਂਪ ਨੂੰ ਸਫਲ ਕਰਨ ਲਈ ਸਮੂਹ ਸਟਾਫ ਅਤੇ ਇਲਾਕੇ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ ।
             ਅੱਜ ਦੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ   ਨਿਊਰੋਸਰਜਨ ਡਾ. ਜਸਦੀਪ ਸਿੰਘ ਸੈਣੀ, ਈ ਐਨ ਟੀ ਮਾਹਿਰ ਡਾ. ਬਲਵਿੰਦਰ ਸਿੰਘ, ਸੀਨੀਅਰ ਯੂਰੋਲਜਿਸਟ ਡਾ ਅਮਿਤ ਸੰਧੂ, ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਜਨਰਲ ਸਰਜਨ ਡਾ ਮਾਨਵਦੀਪ ਸਿੰਘ ਬੈਂਸ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ ਪਰਮਿੰਦਰ ਸਿੰਘ ਵਾਰੀਆ,  ਔਰਤ ਰੋਗਾਂ ਦੇ ਮਾਹਿਰ ਡਾ ਸ਼ਵੇਤ ਬਗਿੜਆ,ਬੱਚਿਆਂ ਦੇ ਮਾਹਿਰ ਡਾ ਹਰਤੇਸ਼ ਸਿੰਘ ਪਾਹਵਾ, ਡਾ. ਰਾਹੁਲ ਗੋਇਲ ਪੈਥੋਲਜਿਸਟ, ਚਿੱਟਾ ਮੋਤੀਆ ਅਪਰੇਸ਼ਨਾਂ ਦੇ ਮਾਹਿਰ ਡਾ. ਟੀ. ਅਗਰਵਾਲ, ਡੈਂਟਲ ਸਰਜਨ ਡਾ. ਜਗਜੀਤ ਸਿੰਘ, ਐਨਾਥੀਸੀਆ ਮਾਹਿਰ ਡਾ. ਦੀਪਕ ਦੁੱਗਲ, ਰੇਡੀਲੋਜਸਟ ਡਾ ਵਿਕਰਾਂਤ ਰਾਏ, ਫਿਜ਼ੀਉਥੈਰਾਪਿਸਟ ਡਾ. ਰਵੀਨਾ, ਉਪਟਰੋਮੀਟਰੀਅਸ ਦਲਜੀਤ ਕੌਰ ਨੇ ਕੈਂਪ ਵਿਚ ਆਏ 870 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ । ਇਸ ਕੈਂਪ ਵਿਚ ਮੁਫਤ ਡਾਕਟਰੀ ਸਲਾਹ ਤੋਂ ਇਲਾਵਾ ਮੁਫਤ ਥਾਇਰਾਇਡ ਟੈਸਟ, ਮੁਫਤ ਐਚ ਬੀ ਏ 1ਸੀ ਤੇ ਨਾਰਮਲ ਸ਼ੂਗਰ ਟੈਸਟ, ਅੱਖਾਂ ਦੇ ਚਿੱਟਾ ਮੋਤੀਆ ਦੇ ਮੁਫਤ ਆਪਰੇਸ਼ਨ, ਮੁਫਤ ਯੂਰੋਫਲੋਮੈਟਰੀ ਟੈਸਟ, ਨਿਊਰੋਪੈਥੀ, ਸਪਾਈਰੋਮੈਟਰੀ ਟੈਸਟ, ਮੁਫਤ ਈ.ਸੀ.ਜੀ., ਮੁਫਤ ਬੀ.ਐਮ.ਡੀ. ਟੈਸਟ, ਮੁਫਤ ਟੀ. ਬੀ. ਜਾਂਚ, ਬੱਚੇਦਾਨੀ ਦੀਆਂ ਰਸੌਲੀਆਂ ਤੇ ਲਕੋਰੀਆ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸਕੈਨ, ਔਰਤਾਂ ਵਿੱਚ ਛਾਤੀ ਦੀਆਂ ਗੰਢਾਂ ਦੀ ਮੁਫਤ ਜਾਂਚ, ਦੰਦਾਂ ਦੇ ਐਕਸਰੇ, ਖਰਾਬ ਦੰਦਾਂ ਨੂੰ ਕੱਢਣਾ ਅਤੇ ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਜਾਂਚ  ਫਰੀ ਕੀਤੀ ਗਈ । ਇਸ ਮੌਕੇ ਯੂਰੋਲੋਜੀ ਦੇ ਮਰੀਜ਼ਾਂ ਨੂੰ ਅਲਟਰਾਸਾਊਂਡ ਸਕੈਨ ਤੇ 50% ਛੋਟ , ਦੰਦਾਂ ਦੀ ਸਫਾਈ ਤੇ ਫਿਲਿੰਗ ਤੇ 50 % ਛੋਟ, ਲੈਬ ਟੈਸਟਾਂ ਸੀ.ਬੀ.ਸੀ.,ਐਲ.ਐਫ.ਟੀ, ਆਰ.ਐਫ.ਟੀ, ਲਿਪਿਡ ਪ੍ਰੋਫਾਈਲ, ਯੂਰਿਕ ਐਸਿਡ, ਟ੍ਰਿਪਲ ਮਾਰਕਰ, ਵਿਟਾਮਿਨ ਬੀ 12, ਵਿਟਾਮਿਨ ਡੀ, ਕੈਂਸਰ ਟੈਸਟਾਂ  ਅਤੇ  ਐਕਸਰੇ  ਕਰਵਾਉਣ 'ਤੇ 50 % ਛੋਟ ਪ੍ਰਦਾਨ ਕੀਤੀ ਗਈ ।
       ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ  ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਮੌਕੇ ਐਸ ਡੀ ਐਮ ਬੰਗਾ ਵਿਪਨ ਭੰਡਾਰੀ, ਹਰਪਾਲ ਸਿੰਘ,   ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸੀਤਲ ਸਿੰਘ ਸਿੱਧੂ ਯੂ ਕੇ, ਮਲਕੀਅਤ ਸਿੰਘ ਬਾਹੜੋਵਾਲ, ਦਵਿੰਦਰ ਸਿੰਘ ਢਿੱਲੋਂ ( ਸਾਰੇ ਟਰੱਸਟ ਮੈਂਬਰ), ਬੀਬੀ ਹਰਿੰਦਰ ਕੌਰ ਢਾਹਾਂ ਕੈਨੇਡਾ (ਸਪੁੱਤਰੀ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ), ਪ੍ਰੌ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਹੁਨਰਦੀਪ ਸਿੰਘ ਬਰਾੜ ਐਚ ਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਪ੍ਰਿੰਸੀਪਲ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਪ੍ਰਿੰਸੀਪਲ ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਰਜੀਤ ਮਜਾਰੀ ਅਤੇ ਜੋਤੀ ਭਾਟੀਆ ਉ ਪੀ ਇੰਚਾਰਜ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ :  ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕਰਨ ਮੌਕੇ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ  ਨਾਲ ਸਹਿਯੋਗ ਕਰ ਰਹੇ ਹਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ

ਵਿਸ਼ੇਸ਼ ਨੋਟ : ਆਪ ਜੀ ਨੇ ਆਪਣੀ ਸਹੂਲਤ ਅਨੁਸਾਰ ਹੈਡਿੰਗ ਪ੍ਰਕਾਸ਼ਿਤ ਕਰਨ ਦੀ ਕਿਰਪਾਲਤਾ ਕਰਨਾ ਜੀ । 
Uploaded Image

Thursday, 16 April 2026

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10ਵੀ ਜਮਾਤ ਸ਼ੈਸ਼ਨ 2025-26 ਦਾ ਨਤੀਜਾ ਬੇੱਹਦ ਸ਼ਾਨਦਾਰ

ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10ਵੀ ਜਮਾਤ ਸ਼ੈਸ਼ਨ 2025-26 ਦਾ ਨਤੀਜਾ ਬੇੱਹਦ ਸ਼ਾਨਦਾਰ
ਬੰਗਾ 16 ਅਪਰੈਲ ()  ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦਸਵੀ ਜਮਾਤ ਦੇ ਵਿਦਿਆਰਥੀਆਂ ਦਾ ਸ਼ੈਸ਼ਨ 2025-26  ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ ਹੈ। ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਵਿੱਚ ਰਿਕਾਰਡ ਤੋੜ ਸਫਲਤਾ ਹਾਸਲ ਕਰਦਿਆਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਗਏ । ਇਹ ਜਾਣਕਾਰੀ  ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਇਸ ਨਤੀਜੇ ਵਿਚ  ਰਾਧਿਕਾ ਸਪੁੱਤਰੀ ਸ੍ਰੀ ਰਾਣਾ ਵਾਸੀ ਪਿੰਡ ਢਾਹਾਂ ਨੇ 94.8%ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਜਦ ਕਿ ਪੱਲਵੀ ਸਪੁੱਤਰੀ ਮਦਨ ਲਾਲ ਵਾਸੀ ਭਰੋਲੀ ਨੇ 93.2% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਰਨਜੋਤ ਕੌਰ ਸਪੁੱਤਰੀ ਪਰਦੀਪ ਸਿੰਘ ਵਾਸੀ ਮੱਲ੍ਹਾ ਸੋਢੀਆਂ ਨੇ 93% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ।  ਉਹਨਾਂ ਦੱਸਿਆ ਕਿ ਸਕੂਲ ਦਾ ਨਾਮ ਰੋਸ਼ਨ ਕਰਨ ਦੇ ਨਾਲ -ਨਾਲ ਵਿਦਿਆਰਥੀਆਂ ਦੁਆਰਾ ਕਾਮਯਾਬੀ ਦੀ ਸਿਖਰ ਨੂੰ ਛੂਹਦਿਆਂ ਪੰਜਾਬੀ ਵਿਚ 99%ਅੰਕ, ਸ਼ੌਸ਼ਲ ਸਾਇੰਸ ਵਿਚੋਂ 99%, ਆਈ ਟੀ ਵਿਚੋਂ 98%, ਹਿੰਦੀ ਵਿਚੋਂ 96%, ਅੰਗਰੇਜ਼ੀ ਵਿਚੋਂ 95%, ਸਾਇੰਸ ਵਿਚੋਂ 95% ਅਤੇ ਗਣਿਤ ਵਿਚੋਂ 94% ਵਿਚੋਂ ਸਰਵ ਉੱਤਮ ਅੰਕ ਪ੍ਰਾਪਤ ਕਰਕੇ ਸਫਲਤਾ ਦੇ ਸੁਨਿਹਰੀ ਝੰਡੇ ਗੱਡੇ ਗਏ ਹਨ। ਸਕੂਲ ਪ੍ਰਬੰਧਕ ਗੁਰੂ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਵੱਲੋਂ  ਵਿਦਿਆਰਥੀਆਂ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਡਾਇਰੈਕਟਰ ਸਿੱਖਿਆ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੀ.ਬੀ.ਐਸ.ਈ  ਬੋਰਡ ਦੀ ਦਸਵੀਂ ਕਲਾਸ ਦੇ ਟੌਪਰ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਮੈਂਬਰ, ਡਾਇਰੈਕਟਰ ਸਿੱਖਿਆ ਪ੍ਰੌ: ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਵਨੀਤਾ ਚੋਟ 
Uploaded Image

Wednesday, 15 April 2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ 17 ਅਪਰੈਲ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ  ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ 17 ਅਪਰੈਲ ਨੂੰ
ਬੰਗਾ 15 ਅਪਰੈਲ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਡੀਕਲ ਮੈਗਾ ਚੈੱਕਅੱਪ ਕੈਂਪ 17 ਅਪ੍ਰੈਲ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਅੱਜ ਵਿਸ਼ੇਸ਼ ਭੇਟ ਦੌਰਾਨ ਦਿੱਤੀ । ਉਹਨਾਂ ਦੱਸਿਆ ਕਿ  ਟਰੱਸਟ ਵੱਲੋਂ ਇਲਾਕੇ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਇੱਕ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿਚ ਮੁਫਤ ਡਾਕਟਰੀ ਸਲਾਹ ਤੋਂ ਇਲਾਵਾ ਮੁਫਤ ਥਾਇਰਾਇਡ ਟੈਸਟ, ਮੁਫਤ ਐਚ ਬੀ ਏ 1ਸੀ ਤੇ ਨਾਰਮਲ ਸ਼ੂਗਰ ਟੈਸਟ, ਅੱਖਾਂ ਦੇ ਚਿੱਟਾ ਮੋਤੀਆ ਦੇ ਮੁਫਤ ਆਪਰੇਸ਼ਨ, ਮੁਫਤ ਯੂਰੋਫਲੋਮੈਟਰੀ ਟੈਸਟ, ਨਿਊਰੋਪੈਥੀ, ਸਪਾਈਰੋਮੈਟਰੀ ਟੈਸਟ, ਮੁਫਤ ਈ.ਸੀ.ਜੀ., ਮੁਫਤ ਬੀ.ਐਮ.ਡੀ. ਟੈਸਟ, ਮੁਫਤ ਟੀ. ਬੀ. ਜਾਂਚ ਟੈਸਟ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸਕੈਨ, ਔਰਤਾਂ ਵਿੱਚ ਛਾਤੀ ਦੀਆਂ ਗੰਢਾਂ ਦੀ ਮੁਫਤ ਜਾਂਚ, ਦੰਦਾਂ ਦੇ ਐਕਸਰੇ, ਖਰਾਬ ਦੰਦਾਂ ਨੂੰ ਕੱਢਣਾ ਅਤੇ ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਜਾਂਚ ਆਦਿ ਵੀ ਫਰੀ ਹੋਵੇਗੀ । ਜਦ ਕਿ ਕੈਂਪ ਵਿਚ ਯੂਰੋਲੋਜੀ ਦੇ ਮਰੀਜ਼ ਲਈ ਅਲਟਰਾਸਾਊਂਡ ਤੇ 50% ਛੋਟ , ਦੰਦਾਂ ਦੀ ਸਫਾਈ ਅਤੇ ਫਿਲਿੰਗ ਤੇ  50 % ਛੋਟ,  ਲੈਬ ਟੈਸਟਾਂ ਸੀ.ਬੀ.ਸੀ.,ਐਲ.ਐਫ.ਟੀ, ਆਰ.ਐਫ.ਟੀ, ਲਿਪਿਡ ਪ੍ਰੋਫਾਈਲ, ਯੂਰਿਕ ਐਸਿਡ, ਟ੍ਰਿਪਲ ਮਾਰਕਰ, ਵਿਟਾਮਿਨ ਬੀ 12 ਅਤੇ ਡੀ ਅਤੇ ਕੈਂਸਰ ਟੈਸਟਾਂ (PSA, CA-125, CEA, CA15.3) ਅਤੇ  ਐਕਸਰੇ 'ਤੇ 50 % ਛੋਟ ਦਿੱਤੀ ਜਾਵੇਗੀ । ਮੁਫ਼ਤ ਮੈਗਾ ਮੈਡੀਕਲ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਦੱਸਿਆ ਕਿ  ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਰ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦੇ  ਮਾਹਿਰ, ਔਰਤਾਂ ਦੀਆਂ ਬਿਮਾਰੀਆਂ, ਬੱਚਿਆਂ ਦੀਆਂ ਬਿਮਾਰੀਆਂ, ਸਿਰ ਤੇ ਦਿਮਾਗ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ,  ਦੰਦਾਂ ਦੀਆਂ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ,  ਨੱਕ¸ਕੰਨ¸ਗਲੇ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਛੋਟੇ, ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ । ਉਹਨਾਂ ਨੇ ਇਲਾਕੇ ਦੇ  ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ।
             ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ  ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਜਾਣਕਾਰੀ ਦੇਣ ਮੌਕੇ ਹੁਨਰਦੀਪ ਸਿੰਘ ਬਰਾੜ ਐਚ ਆਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ, ਡਾ. ਰਾਹੁਲ ਗੋਇਲ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਸ਼ਵੇਤਾ ਬਗੜਿਆ ਅਤੇ ਡਾ. ਜਗਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ । 

Uploaded Image

Saturday, 11 April 2026

ਐਨ ਆਰ. ਵੀਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂਤਾਂ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਪ੍ਰਦਾਨ

ਐਨ ਆਰ. ਵੀਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੂਤਾਂ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਪ੍ਰਦਾਨ
ਬੰਗਾ 11 ਅਪਰੈਲ () ਐਨ.ਆਰ.ਆਈ. ਵੀਰਾਂ ਵੱਲੋਂ ਪੰਜਾਬ ਵਿੱਚ ਸਕੂਲਾਂ ਵਿਦਿਆਰਥੀਆਂ ਦੇ ਲਈ ਪੜ੍ਹਾਈ ਵਿਚ ਲਈ ਜ਼ਰੂਰੀ ਸਟੇਸ਼ਨਰੀ ਅਤੇ ਸਹਾਇਕ ਸਮੱਗਰੀ ਦਾਨ ਕਰਨਾ ਇੱਕ ਸ਼ਲਾਘਾਯੋਗ ਕਾਰਜ ਹੈ, ਜਿਸ ਦੀ ਤਾਜ਼ਾ ਮਿਸਾਲ ਪਿੰਡ ਭੂਤਾਂ ਦੇ ਐਨ.ਆਰ.ਆਈਜ਼  ਕੇਹਰ ਸਿੰਘ ਕੈਨੇਡਾ, ਜੋਗਾ ਸਿੰਘ ਕੈਨੇਡਾ, ਪ੍ਰਲਾਦ ਸਿੰਘ ਕੈਨੇਡਾ, ਅਵਤਾਰ ਸਿੰਘ ਕੈਨੇਡਾ, ਸੁਰਿੰਦਰ ਸਿੰਘ ਜਰਮਨੀ, ਸੁਖਵਿੰਦਰ ਸਿੰਘ ਕੈਨੇਡਾ ਅਤੇ ਅਮਰੀਕ ਸਿੰਘ ਕੈਨੇਡਾ ਬਣੇ ਹਨ, ਜਿਹਨਾਂ ਨੇ ਆਪਣੇ ਜੱਦੀ ਪਿੰਡ ਭੂਤਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਉੱਤਮ ਕੁਆਲਿਟੀ ਦੀ ਸ਼ਟੇਸ਼ਨਰੀ, ਪੈਨ, ਪੈਨਸਿਲਾਂ ਅਤੇ ਹੋਰ ਸਮਾਨ ਪ੍ਰਦਾਨ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬਲਜਿੰਦਰ ਕੌਰ ਨੇ ਸਮੂਹ ਐਨ ਆਰ ਆਈ ਵੀਰਾਂ ਦਾ ਵਿਦਿਆਰਥੀਆਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ । ਸਮਾਜ ਸੇਵਕ ਗੁਰਵਿੰਦਰ ਸਿੰਘ ਕੰਦੋਲਾ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਆਸ ਪ੍ਰਗਟਾਈ ਕਿ ਭਵਿੱਖ ਵਿਚ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਕੂਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਹੋਰ ਵੀ ਵਧੀਆ ਪ੍ਰੌਜੈਕਟ ਉਲੀਕੇ ਜਾਣਗੇ। ਸਕੂਲ ਪ੍ਰਬੰਧਕਾਂ ਵੱਲੋਂ ਐਨ ਆਰ ਆਈ ਵੀਰਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਰਾਜ ਕੁਮਾਰੀ ਇੰਚਾਰਜ ਸਰਕਾਰੀ ਮਿਡਲ ਸਕੂਲ, ਮਨਦੀਪ ਕੌਰ, ਦੌਲਤ ਰਾਮ, ਕਾਂਤਾ ਦੇਵੀ, ਮਨਜੀਤ ਕੌਰ, ਪੁਸ਼ਪਾ ਰਾਣੀ (ਸਾਰੇ ਸਕੂਲ ਸਟਾਫ), ਨਰਿੰਦਰ ਸਿੰਘ ਪੰਚ, ਮਾਸਟਰ ਰਾਮ ਲਾਲ ਅਤੇ ਹਰਮੇਸ਼ ਸਿੰਘ ਹਾਜ਼ਰ ਸਨ।  
ਤਸਵੀਰ :  ਸਰਕਾਰੀ ਪ੍ਰਾਇਮਰੀ ਸਕੂਲ ਭੂਤਾਂ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਪ੍ਰਦਾਨ ਮੌਕੇ ਐਨ ਆਰ. ਵੀਰ 
Uploaded Image

ਸੋਹਨ ਕਾਦਰੀ ਆਰਟ ਫਾਊਡੇਸ਼ਨ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਇਕ ਲੱਖ ਰੁਪਏ ਦਾ ਦਾਨ ਦਿੱਤਾ

*ਸੋਹਨ ਕਾਦਰੀ ਆਰਟ ਫਾਊਡੇਸ਼ਨ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਇਕ ਲੱਖ ਰੁਪਏ ਦਾ ਦਾਨ ਦਿੱਤਾ*
ਬੰਗਾ 11 ਅਪਰੈਲ () ''ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਪੰਜਾਬ ਦੇ ਪੇਂਡੂ ਇਲਾਕੇ ਵਿਚ ਮਿਆਰੀ ਮੈਡੀਕਲ ਅਤੇ ਵਿਦਿਅਕ ਸੇਵਾਵਾਂ ਆਮ ਲੋਕਾਈ ਨੂੰ ਪ੍ਰਦਾਨ ਕਰਵਾਉਣ ਵਾਲਾ ਪੰਜਾਬ ਦਾ ਪ੍ਰਮੁੱਖ ਸਮਾਜ ਸੇਵੀ ਅਦਾਰਾ ਹੈ'', ਇਹ ਵਿਚਾਰ ਪਿੰਡ ਅੱਟਾ ਦੇ ਵਾਸੀ ਬੀਬੀ ਪੂਰਵੀ ਸੋਹਲ ਪ੍ਰਧਾਨ ਸੋਹਨ ਕਾਦਰੀ ਆਰਟ ਫਾਊਡੇਸ਼ਨ ਅਤੇ ਬਲਵਿੰਦਰ ਸਿੰਘ ਸੋਹਲ ਨੇ ਢਾਹਾਂ ਕਲੇਰਾਂ ਵਿਖੇ ਮੁੱਖ ਦਫਤਰ ਵਿਖੇ ਪੁੱਜ ਕੇ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਕਰਨ ਮੌਕੇ ਗੱਲਬਾਤ ਕਰਦੇ ਪ੍ਰਗਟਾਏ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਪੇਂਡੂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਰਿਆਇਤੀ ਮੈਡੀਕਲ ਸਹੂਲਤਾਂ ਅਤੇ ਆਧੁਨਿਕ ਵਿਦਿਅਕ ਸੇਵਾਵਾਂ ਦੇਣ ਦੇ ਅਦਾਰੇ ਸਥਾਪਿਤ ਕਰਕੇ ਕੀਤੇ ਜਾ ਰਹੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਨੇ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਫੇਰੀ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਆਰਟ ਵਰਕ ਨੂੰ ਬਹੁਤ ਸਰਾਹਿਆ ਅਤੇ ਸਕੂਲ ਪ੍ਰਿੰਸੀਪਲ ਤੇ ਆਰਟ ਅਧਿਆਪਕਾਂ ਦਾ ਉਹਨਾਂ ਦੇ ਕਲਾ ਪ੍ਰਤੀ ਸਮਰਪਣ ਲਈ ਧੰਨਵਾਦ ਕੀਤਾ ।
   ਇਸ ਮੌਕੇ ਦਾਨੀਆਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਹੋਰ ਅਦਾਰੇ ਚਲਾਏ ਜਾ ਰਹੇ ਹਨ । ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਤਪਤਾਲ ਵਿਖੇ ਜਿੱਥੇ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਕਲਾਤਮਿਕ ਕਾਰਜਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ । ਉਹਨਾਂ ਨੇ ਬੀਬੀ ਪੂਰਵੀ ਸੋਹਲ ਪ੍ਰਧਾਨ ਸੋਹਨ ਕਾਦਰੀ ਆਰਟ ਫਾਊਂਡੇਸ਼ਨ ਅਤੇ ਬਲਵਿੰਦਰ ਸਿੰਘ ਸੋਹਲ ਦਾ ਟਰੱਸਟ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਨੀ ਸੋਹਲ ਪਰਿਵਾਰ ਦਾ ਸਨਮਾਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਸ. ਦਵਿੰਦਰ ਸਿੰਘ ਢਿੱਲੋਂ

Uploaded Image

Friday, 10 April 2026

*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੋਜਿਸਟ ਡਾ. ਅਮਿਤ ਸੰਧੂ ਵੱਲੋਂ 85 ਸਾਲ ਦੇ ਹਾਈ ਰਿਸਕ ਮਰੀਜ਼ ਦਾ ਕੈਂਸਰ ਗ੍ਰਸਤ ਗੁਰਦਾ ਕੱਢ ਕੇ ਜਾਨ ਬਚਾਈ*

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੋਜਿਸਟ ਡਾ. ਅਮਿਤ ਸੰਧੂ ਵੱਲੋਂ 
85 ਸਾਲ ਦੇ ਹਾਈ ਰਿਸਕ ਮਰੀਜ਼ ਦਾ ਕੈਂਸਰ ਗ੍ਰਸਤ ਗੁਰਦਾ ਕੱਢ ਕੇ ਜਾਨ ਬਚਾਈ

ਬੰਗਾ 10 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ ਦੇ ਸੁਪਰਸਪੈਸ਼ਲਿਸਟ ਯੂਰੋਲੋਜਿਸਟ ਡਾ. ਅਮਿਤ ਸੰਧੂ ਵੱਲੋਂ 85 ਸਾਲ ਦੇ ਹਾਈ ਰਿਸਕ ਮਰੀਜ਼ ਦਾ ਵੱਡੇ ਅਪਰੇਸ਼ਨ ਨਾਲ ਕੈਂਸਰ ਗ੍ਰਸਤ ਗੁਰਦਾ ਕੱਢ ਕੇ ਜਾਨ ਬਚਾਈ ਹੈ । ਜੋ ਇਲਾਕੇ ਦਾ ਇਸ ਤਰ੍ਹਾਂ ਦਾ ਪਹਿਲਾ ਅਪਰੇਸ਼ਨ ਹੈ । ਇਸ ਸਬੰਧੀ ਡਾ. ਅਮਿਤ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਕੋਲ 85 ਸਾਲਾ ਮਰੀਜ਼ ਆਪਣੇ ਪਿਸ਼ਾਬ ਦੇ ਰੋਗਾਂ ਦਾ ਇਲਾਜ ਕਰਵਾਉਣ ਆਏ । ਕੁਝ ਅਰਸੇ ਤੋਂ ਪਿਸ਼ਾਬ ਦੀ ਨਲੀ ਵਿਚ ਖੂਨ ਆਣ ਕਰਕੇ ਮਰੀਜ਼ ਦੇ ਸਰੀਰ ਵਿਚ  ਖੂਨ ਦੀ ਕਮੀ ਹੋ ਰਹੀ ਸੀ । ਜਦੋਂ ਮਰੀਜ਼ ਦੀ ਸਕੈਨਿੰਗ ਅਤੇ ਜ਼ਰੂਰੀ ਟੈਸਟ ਕਰਵਾਏ ਤਾਂ ਜਾਂਚ ਵਿਚ ਪਤਾ ਲੱਗਾ ਕਿ ਖੱਬੀ ਕਿਡਨੀ ਵਿੱਚ ਟਿਊਮਰ ਹੈ ਜੋ ਕੈਂਸਰ ਦਾ ਰੂਪ ਹੈ, ਇਹ ਮਰੀਜ਼ ਲਈ ਜਾਨ ਲੇਵਾ ਬਣ ਰਿਹਾ ਸੀ । ਇਹ ਟਿਊਮਰ ਖੱਬੇ ਗੁਰਦੇ ਦੀਆਂ ਮਹੱਤਵਪੂਰਣ ਨਾੜੀਆਂ ਅਤੇ ਅੰਗਾਂ ਨਾਲ ਜੁੜ ਗਿਆ ਸੀ । ਇਸ ਲਈ ਮਰੀਜ਼ ਦੀ ਜਾਨ ਬਚਾਉਣ ਲਈ ਵੱਡਾ ਅਪਰੇਸ਼ਨ ਕਰਕੇ ਸਰੀਰ ਵਿਚੋਂ  ਕੈਂਸਰ ਗ੍ਰਸਤ ਖਰਾਬ ਗੁਰਦਾ ਬਾਹਰ ਕੱਢਿਆ ਗਿਆ । ਇਹ ਅਪਰੇਸ਼ਨ ਤਿੰਨ ਘੰਟੋ ਤੋਂ ਵੱਧ ਸਮਾਂ ਚੱਲਿਆ । ਖੂਨ ਦੀ ਕਮੀ ਹੋਣ ਕਰਕੇ ਮਰੀਜ਼ ਨੂੰ ਕਈ ਖੂਨ ਦੀਆਂ ਬੋਤਲਾਂ ਚੜ੍ਹਾਈਆਂ ਗਈਆਂ । ਵੱਡੀ ਉਮਰ, ਕੰਮਜ਼ੋਰ ਗੁਰਦੇ ਹੋਣ ਨਾਲ ਤੇ ਹੋਰ ਰੋਗਾਂ ਕਰਕੇ ਇਹ ਇੱਕ ਹਾਈ ਰਿਸਕ ਅਪਰੇਸ਼ਨ ਸੀ, ਜਿਸ ਵਿਚ ਐਨੇਸਥੀਸੀਆ ਦੇ ਮਾਹਿਰ ਡਾ. ਦੀਪਕ ਦੁੱਗਲ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਡਾ. ਅਮਿਤ ਸੰਧੂ ਨੇ ਦੱਸਿਆ ਕਿ ਗੁਰਦੇ ਦਾ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ, ਜਿਸ ਵਿੱਚ ਗੁਰਦਿਆਂ ਦੇ ਸਿਹਤਮੰਦ ਸੈੱਲ ਆਪਣਾ ਰੂਪ ਬਦਲ ਲੈਂਦੇ ਹਨ ਅਤੇ ਉਹਨਾਂ ਦਾ ਵਾਧਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ । ਜਿਸਨੂੰ ਰੀਨਲ ਸੈੱਲ ਕਾਰਸਿਨੋਮਾ ਟਿਊਮਰ ਕਿਹਾ ਜਾਂਦਾ ਹੈ । ਡਾ. ਅਮਿਤ ਸੰਧੂ ਅਤੇ ਉਹਨਾਂ ਦੀ ਮੈਡੀਕਲ ਟੀਮ ਵੱਲੋਂ ਦਿਨ-ਰਾਤ ਦੀ ਮਿਹਨਤ ਨਾਲ ਕੀਤੇ ਮਿਆਰੀ ਇਲਾਜ ਨਾਲ 85 ਸਾਲ ਦਾ ਇਹ ਮਰੀਜ਼ ਹੁਣ ਤੰਦਰੁਸਤ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਸਮਾਂ ਬਿਤਾ ਰਿਹਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ  ਇਹ ਹਾਈ ਰਿਸਕ ਅਪਰੇਸ਼ਨ ਕਰਨ ਲਈ ਡਾ. ਅਮਿਤ ਸੰਧੂ ਅਤੇ ਡਾ. ਦੀਪਕ ਦੁੱਗਲ ਨੂੰ ਵਧਾਈ ਦਿੱਤੀ । ਇਸ ਮੌਕੇ ਮਰੀਜ਼ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ ਅਤੇ ਉਹਨਾਂ ਨੇ ਸੁਪਰਸਪੈਸ਼ਲਿਸਟ ਯੂਰੋਲੋਜਿਸਟ ਡਾ. ਅਮਿਤ ਸੰਧੂ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਯੂਰੋਲੋਜੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਚੈੱਕਅਪ ਹੁੰਦਾ ਹੈ ਤੇ ਮਿਆਰੀ ਇਲਾਜ ਕੀਤਾ ਜਾਂਦਾ ਹੈ ।

ਫੋਟੋ ਕੈਪਸ਼ਨ :- ਤੰਦਰੁਸਤ ਹੋਏ ਮਰੀਜ਼ ਨਾਲ ਖੁਸ਼ੀ ਭਰੇ ਮਾਹੌਲ ਵਿਚ ਡਾ. ਅਮਿਤ ਸੰਧੂ, ਡਾ ਦੀਪਕ ਦੁੱਗਲ ਤੇ ਮਰੀਜ਼ ਦੇ ਪਰਿਵਾਰਜਨ

 
Uploaded Image

Tuesday, 7 April 2026

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਵਿਸ਼ਵ ਸਿਹਤ ਦਿਵਸ 2026 ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ