Saturday, 3 August 2019

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ, ਅਪਰੇਸ਼ਨਾਂ ਅਤੇ ਬਾਂਝਪਣ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਕਾਰਜ ਭਾਰ ਸੰਭਾਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ , 
ਅਪਰੇਸ਼ਨਾਂ ਅਤੇ ਬਾਂਝਪਣ ਦੇ ਮਾਹਿਰ ਡਾ. ਚਾਂਦਨੀ ਬੱਗਾ  ਐਮ.ਐਸ. ਨੇ ਕਾਰਜ ਭਾਰ ਸੰਭਾਲਿਆ
ਬੰਗਾ : 3 ਅਗਸਤ - 
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ, ਅਪਰੇਸ਼ਨਾਂ ਅਤੇ ਬਾਂਝਪਣ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ.ਐਸ. ਨੇ ਕਾਰਜ ਭਾਰ ਕੇ ਆਪਣਾ ਕੰਮ ਕਰਨਾ ਆਰੰਭ ਕਰ ਦਿੱਤਾ ਹੈ।  ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ ਹਰਦੇਵ ਸਿੰਘ ਕਾਹਮਾ ਨੇ ਪ੍ਰੈੱਸ ਨੂੰ ਦਿੱਤੀ।  
ਇਸ ਮੌਕੇ ਸ ਕਾਹਮਾ ਨੇ ਦੱਸਿਆ ਕਿ ਡਾ. ਚਾਂਦਨੀ ਬੱਗਾ ਐਮ.ਐਸ. ਨੇ ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ  ਨਾਗਪੁਰ ਤੋਂ ਔਰਤਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਵਿਚ ਮਾਸਟਰ ਆਫ਼ ਸਰਜਰੀ (ਗਾਇਨੀ) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ । ਡਾਕਟਰ ਸਾਹਿਬ ਵੱਲੋਂ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ, ਹਰ ਤਰ੍ਹਾਂ ਦੇ ਜਣੇਪੇ, ਵੱਡੇ ਅਪਰੇਸ਼ਨਾਂ, ਦੂਰਬੀਨੀ ਅਪਰੇਸ਼ਨਾਂ, ਦਰਦ ਰਹਿਤ ਡਲਿਵਰੀ, ਬਾਂਝਪਣ ਦਾ ਇਲਾਜ, ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਅਤੇ ਇੰਨਫਰਲਿਟੀ ਦਾ ਆਧੁਨਿਕ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। ਸ. ਕਾਹਮਾ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹ ਕਲੇਰ ਵਿਖੇ ਸਥਾਪਿਤ ਔਰਤਾਂ ਦੇ ਵਿਭਾਗ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨ ਰਾਹੀਂ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਨ ਦਾ ਵਧੀਆ ਪ੍ਰਬੰਧ ਹੈ। ਇੱਥੇ ਡਾਕਟਰ ਸਾਹਿਬ 24 ਘੰਟੇ ਮਰੀਜ਼ਾਂ ਦੀ ਸਹਾਇਤਾ ਲਈ ਤਿਆਰ-ਬਰ-ਤਿਆਰ ਮਿਲਦੇ ਹਨ ।  ਸ. ਕਾਹਮਾ ਨੇ ਦੱਸਿਆ ਕਿ ਹਸਪਤਾਲ ਵਿਖੇ ਛੋਟੇ ਨਵਜਨਮੇ ਬੱਚਿਆਂ ਦੀ ਵਧੀਆ ਸਾਂਭ-ਸੰਭਾਲ ਲਈ ਆਧੁਨਿਕ ਮਸ਼ੀਨਾਂ ਅਤੇ ਯੰਤਰ ਵੀ ਉਪਲੱਬਧ ਹਨ।
       ਨਵ ਨਿਯੁਕਤ ਡਾਕਟਰ ਸਹਿਬਾਨ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਤੇ ਖਜ਼ਾਨਚੀ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ,  ਡਾ ਪ੍ਰੀਤਮ ਸਿੰਘ ਰਾਜਪਾਲ ਮੈਡੀਕਲ ਸੁਪਰਡੈਂਟ ਅਤੇ ਡਾ. ਚਾਂਦਨੀ ਬੱਗਾ ਐਮ.ਐਸ.(ਔਰਤਾਂ ਦੀਆਂ ਬਿਮਾਰੀਆਂ , ਅਪਰੇਸ਼ਨਾਂ ਅਤੇ ਬਾਂਝਪਣ ਦੇ ਮਾਹਿਰ) ਵੀ ਹਾਜ਼ਰ ਸਨ। 

ਫੋਟੋ ਕੈਪਸ਼ਨ : ਡਾ. ਚਾਂਦਨੀ ਬੱਗਾ ਐਮ.ਐਸ. ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਉ.ਪੀ.ਡੀ ਵਿੱਚ

Virus-free. www.avast.com