Wednesday, 7 August 2019

ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਬਲੱਡ ਡੋਨਰ ਮੋਟੀਵੇਟਰ ਸੈਮੀਨਾਰ ਦਾ ਆਯੋਜਿਨ

ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ
ਬਲੱਡ ਡੋਨਰ ਮੋਟੀਵੇਟਰ ਸੈਮੀਨਾਰ ਦਾ ਆਯੋਜਿਨ


ਬੰਗਾ : 7 ਅਗਸਤ -  
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਦੇ ਪ੍ਰਬੰਧ ਹੇਠਾਂ ਚੱਲ ਰਹੇ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਖੂਨਦਾਨ ਦੀ ਮਹੱਹਤਾ ਬਾਰੇ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਦੀ ਲੜੀ ਅਧੀਨ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਲੱਡ ਡੋਨਰ ਮੋਟੀਵੇਟਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਇਸ ਸੈਮੀਨਾਰ ਵਿਚ ਵੱਲੋਂ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਸਮਾਜ ਸੇਵਕ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ, ਖੂਨਦਾਨ ਮੋਟੀਵੇਟਰ ਅਤੇ ਖੂਨਦਾਨੀ ਪੁੱਜੇ । ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਸਿੰਘ ਢੀਂਡਸਾ ਪ੍ਰਧਾਨ ਰੋਟਰੀ ਕਲੱਬ ਬੰਗਾ, ਮੈਡਮ ਨਰੇਸ਼ ਕੁਮਾਰੀ ਐਸ.ਐਚ.ਉ. ਥਾਣਾ ਬਹਿਰਾਮ, ਵਨੀਤ ਪੁਰੀ ਮੀਤ ਪ੍ਰਧਾਨ ਫੈਡਰੇਸ਼ਨ ਆਫ ਇੰਡੀਆ ਬਲੱਡ ਡੋਨੇਸ਼ਨ ਆਰਗੇਨਾਈਜ਼ੇਸ਼ਨ ਇੰਡੀਆ, ਗੋਪਾਲ ਲੂੰਬਾ ਸੈਕਟਰੀ ਫੈਡਰੇਸ਼ਨ ਆਫ ਇੰਡੀਆ ਬਲੱਡ ਡੋਨੇਸ਼ਨ ਆਰਗੇਨਾਈਜ਼ੇਸ਼ਨ ਪੰਜਾਬ, ਢਾਡੀ ਅਮਰਜੀਤ ਸਿੰਘ ਭਰੋਲੀ , ਸਮਾਜ ਸੇਵਕ ਸਤਪਾਲ ਸਾਹਲੋਂ, ਹੌਲਦਾਰ ਹਿਤੇਸ਼ ਅਰੋੜਾ ਪੰਜਾਬ ਪੁਲੀਸ ਹੈਲਪਿੰਗ ਹੈਂਡ ਸੰਸਥਾ, ਦੀਦਾਰ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਕਮਲਜੀਤ ਸਿੰਘ ਰੋਪੜ, ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਕਿਹਾ ਕਿ ਹੁਣ ਦੇ ਸਮੇਂ ਵਿਚ ਅਮਰਜੈਂਸੀ ਹਲਾਤਾਂ ਵੇਲੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਖੂਨ ਦਾ ਵਧੀਆ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਸ ਲਈ ਨੂੰ ਖੂਨਦਾਨ ਕਰਨ ਦੇ ਲਾਭਾਂ ਅਤੇ ਖੂਨਦਾਨ ਕਰਨ ਦੀ ਜਾਣਕਾਰੀ ਘਰ-ਘਰ ਅਤੇ ਆਮ ਲੋਕਾਈ ਤੱਕ ਪ੍ਰਦਾਨ ਕਰਕੇ ਹੀ ਭਵਿੱਖ ਵਿਚ ਕੀਮਤੀ ਜਾਂਨਾਂ ਨੂੰ ਬਚਾਈਆਂ ਜਾ ਸਕਦੀਆਂ ਹਨ ਤਾਂ ਹੀ ਖੂਨਦਾਨ ਲਹਿਰ ਨੂੰ ਕਾਮਯਾਬ ਕਰ ਸਕਦੇ ਹਾਂ।ਬੁਲਾਰਿਆਂ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਹਰ ਸਾਲ ਸਾਢੇ ਚਾਰ ਲੱਖ ਯੂਨਿਟ ਖੂਨ ਦੀ ਲੋੜ ਪੈ ਰਹੀ ਹੈ। ਸੈਮੀਨਾਰ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਖੂਨਦਾਨ ਮਹਾਨਤਾ ਬਾਰੇ ਦੱਸਦੇ ਕਿਹਾ ਕਿ ਖੂਨਦਾਨ ਹੀ ਸਭ ਤੋਂ ਸੱਚਾ ਅਤੇ ਜਿੰਦਗੀ ਬਚਾਉਣ ਵਾਲਾ ਸੰਸਾਰ ਦਾ ਸਭ ਤੋਂ ਵੱਡਾ ਮਹਾਂਦਾਨ ਹੈ ਅਤੇ  ਖੂਨਦਾਨ ਕਰਨ ਇਨਸਾਨ ਦੂਜਿਆਂ ਦੇ ਮੁਕਾਬਲੇ ਹਮੇਸ਼ਾਂ ਵੱਧ ਤੰਦਰੁਸਤ ਅਤੇ ਖੁਸ਼ ਰਹਿੰਦਾ ਹੈ। ਇਸ ਮੌਕੇ ਸ. ਕਾਹਮਾ ਨੇ ਸਮੂਹ ਸਮਾਜ ਸੇਵਕਾਂ, ਖੂਨਦਾਨੀਆਂ, ਮੋਟੀਵੇਟਰਾਂ ਅਤੇ ਖੂਨਦਾਨੀ ਸੰਸਥਾਵਾਂ ਦਾ ਆਉਣ ਵਾਲੇ ਦਿਨਾਂ ਵਿਚ  ੩੫ ਸਵੈ ਇੱਛਕ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲਗਾਉਂਣ ਲਈ ਹਾਰਦਿਕ ਧੰਨਵਾਦ ਕੀਤਾ। ਸੈਮੀਨਾਰ ਵਿਚ ਦਿਲਾਬਾਗ ਸਿੰਘ ਬਾਗੀ ਨੇ ਸਟੇਜ ਸੰਚਾਲਨਾ ਕੀਤੀ ਅਤੇ ਖੂਨਦਾਨ ਮਹਿੰਮ ਅਤੇ ਖੂਨਦਾਨ ਕਰਨ ਬਾਰੇ ਵਿਸਥਾਰ ਸਹਿਤ ਚਾਣਨਾ ਪਾਇਆ। ਸੈਮੀਨਾਰ ਵਿਚ ਬੁਲਾਰਿਆਂ ਨੇ ਜਿੱਥੇ ਖੂਨਦਾਨ ਦੀ ਮਹਤੱਤਾ ਬਾਰੇ  ਚਾਣਨਾ ਪਾਇਆ ਗਿਆ ਉੱਥੇ ਪੰਜਾਬ ਵਿਚ ਨਸ਼ਿਆਂ ਕਰਕੇ ਬਰਬਾਦ ਹੋ ਰਹੀ ਨੌਜਵਾਨੀ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖਸ਼ੀਅਤਾਂ ਅਤੇ ਸੰਸਥਾਵਾਂ ਦਾ ਟਰੱਸਟ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਦਿਲਬਾਗ ਸਿੰਘ ਬਾਗੀ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ, ਰਾਣਾ ਗੁਰਦੀਪ ਸਿੰਘ ਬਖਲੌਰ, ਡਾ.ਸੁਰਿੰਦਰ ਜਸਪਾਲ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ, ਡਾ.ਰਵਿੰਦਰ ਖਜ਼ੂਰੀਆ, ਡਾ.ਮੁਕਲ ਬੇਦੀ, ਡਾ.ਅਮਿਤ ਸ਼ਰਮਾ, ਡਾ. ਦੀਪਕ ਦੁੱਗਲ, ਡਾ.ਚਾਂਦਨੀ ਬੱਗਾ, ਸੁਰਿੰਦਰ ਸਿੰਘ ਢੀਂਡਸਾ ਪ੍ਰਧਾਨ ਰੋਟਰੀ ਕਲੱਬ ਬੰਗਾ, ਰਾਜ ਕੁਮਾਰ ਰਾਜ ਟਰੈਵਲ, ਪ੍ਰਿੰਸੀਪਲ ਗੁਰਜੰਟ ਸਿੰਘ, ਸੁਰਿੰਦਰ ਸਿੰਘ ਪਾਂਧੀ, ਕੁਲਦੀਪ ਸਿੰਘ, ਅਮਰਦੀਪ ਬੰਗਾ, ਭੁਪੇਸ਼ ਕੁਮਾਰ, ਪ੍ਰਵੀਨ ਕੁਮਾਰ, ਰਮਨ ਖੋਸਲਾ, ਬਾਬਾ ਹਰਜਿੰਦਰ ਸਿੰਘ ਭਰੋਲੀ, ਜਤਿੰਦਰਪਾਲ ਸਿੰਘ ਸੋਤਰਾਂ, ਬਲਵੰਤ ਸਿੰਘ ਲਾਦੀਆਂ, ਜਸਵਿੰਦਰ ਸਿੰਘ ਬਹਿਰਾਮ, ਡਾ.ਗੁਰਪ੍ਰੀਤ ਸਾਧਪੁਰ, ਰੱਤੂ ਨਡਾਲੋਂ, ਜਸਵੰਤ ਰਾਏ ਬੰਗਾ, ਸੰਨੀ ਕੁਮਾਰ ਮਜਾਰੀ, ਮਾਸਟਰ ਅਮਰਜੀਤ ਸਿੰਘ, ਜਥੇਦਾਰ ਜਤਿੰਦਰਪਾਲ ਸਿੰਘ ਖਾਲਸਾ ਸੋਤਰਾਂ, ਬਲਜਿੰਦਰ ਸਿੰਘ ਬੋਲਾ ਬਾਹੜੋਵਾਲ, ਰਵੀ ਕੁਮਾਰ ਬਹਿਰਾਮ, ਡਾ. ਰਾਹੁਲ ਗੋਇਲ ਬੀ.ਟੀ.ਉ., ਮਹਿੰਦਰਪਾਲ ਸਿੰਘ ਸੁਪਰਡੈਂਟ, ਮਨਜੀਤ ਸਿੰਘ ਬੇਦੀ, ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਸਮਾਜ ਸੇਵਕ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ, ਖੂਨਦਾਨ ਮੋਟੀਵੇਟਰ ਅਤੇ ਖੂਨਦਾਨੀ ਵੀ ਪੁੱਜੇ ਸਨ। ਵਰਨਣਯੋਗ ਹੈ ਕਿ ਦਿਲਬਾਗ ਸਿੰਘ ਬਾਗੀ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ ਵੱਲੋਂ ਅੱਜ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਸੈਮੀਨਾਰ ਸ਼ਿਰਕਤ ਕਰਨ ਵਾਲੀਆਂ ਵੱਖ ਵੱਖ ਸਥਾਨਾਂ ਤੋਂ ਆਈਆਂ ਸਮੂਹ ਸੰਗਤਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕੀਤੀ।

ਫੋਟੋ ਕੈਪਸ਼ਨ :  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਵਿਖੇ ਬਲੱਡ ਡੋਨਰ ਮੋਟੀਵੇਟਰ ਸੈਮੀਨਾਰ ਵਿਚ ਸੰਬੋਧਨ ਕਰਦੇ ਹੋਏ ਬੁਲਾਰੇ

Virus-free. www.avast.com