ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਜੀ ਵਿਖੇ ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ 79ਵੀਂ ਬਰਸੀ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਲਗਾਇਆ ਗਿਆ
400 ਮਰੀਜ਼ਾਂ ਨੇ ਫਰੀ ਚੈੱਕਅੱਪ ਕਰਵਾਕੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ
ਬੰਗਾ : 30 ਅਗਸਤ :-
ਇਲਾਕੇ ਦੇ ਪ੍ਰਸਿੱਧ ਮੈਡੀਕਲ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁ: ਰਸੋਖਾਨਾ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ, ਮਜਾਰਾ ਨੌ ਆਬਾਦ ਵਿਖੇ ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ 79ਵੀਂ ਬਰਸੀ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 400 ਤੋਂ ਵੱਧ ਮਰੀਜ਼ਾਂ ਨੇ ਫਰੀ ਮੈਡੀਕਲ ਚੈੱਕਅੱਪ ਕਰਵਾ ਕੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ। ਕੈਂਪ ਦਾ ਆਰੰਭ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਉਪਰੰਤ ਹੋਇਆ। ਇਸ ਮੌਕੇ ਡਾ਼ ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਮੁੱਦਸਰ ਅਹਿਮਦ ਮੈਡੀਕਲ ਮਾਹਿਰ, ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ, ਡਾ.ਚਾਂਦਨੀ ਬੱਗਾ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ, ਡਾ.ਮਹਿਕ ਅਰੋੜਾ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਅਤੇ ਡਾ.ਕੁਲਦੀਪ ਸਿੰਘ ਮੈਡੀਕਲ ਅਫਸਰ ਨੇ ਫਰੀ ਮੈਡੀਕਲ ਕੈਂਪ ਵਿਚ 400 ਤੋਂ ਵੱਧ ਮਰੀਜਾਂ ਦਾ ਫਰੀ ਜਾਂਚ ਕੀਤੀ । ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਫਰੀ ਸ਼ੂਗਰ ਟੈਸਟ ਕੀਤੇ ਗਏ।
ਇਸ ਮੌਕੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ, ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ, ਉਂਕਾਰ ਸਿੰਘ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਰਸੋਖਾਨਾ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ, ਗੁਰਪ੍ਰੀਤ ਸਿੰਘ ਗੋਰਾ, ਸੁਰਿੰਦਰ ਸਿੰਘ ਢੀਂਡਸਾ ਪ੍ਰਧਾਨ ਰੋਟਰੀ ਕਲੱਬ ਬੰਗਾ, ਭੁਪਿੰਦਰ ਸਿੰਘ ਸੈਕਟਰੀ, ਦਿਲਬਾਗ ਸਿੰਘ ਬਾਗੀ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ, ਰਾਜ ਕੁਮਾਰ ਰਾਜ ਟਰੈਵਲ, ਭੁਵੇਸ਼ ਕੁਮਾਰ, ਸਰਬਜੀਤ ਲਾਲ ਪਿੰਡ ਭੂਤਾਂ, ਚੰਦਰ ਸ਼ੇਖਰ ਸਹਿਜਪਾਲ ਨਵਾਂਸ਼ਹਿਰ, ਪਰਮਜੀਤ ਸਿੰਘ ਗੋਸਲ, ਕਮਲ ਕੁਮਾਰ ਬੰਟੀ, ਪ੍ਰਵੀਨ ਕੁਮਾਰ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਧੰਨ-ਧੰਨ 108 ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ ਦੀ 79ਵੀਂ ਬਰਸੀ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਕੈਂਪ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਰਸੋਖਾਨਾ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮਹਾਂਰਾਜ ਜੀ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਲਗਾਇਆ ਗਿਆ ਗਿਆ ਸੀ।
ਫੋਟੋ ਕੈਪਸ਼ਨ : ਰਸੋਖਾਨਾ ਮਜਾਰਾ ਸ੍ਰੀ ਰਾਜਾ ਸਾਹਿਬ ਵਿਖੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਜੀ ਜੀ 79ਵੀਂ ਬਰਸੀ ਨੂੰ ਸਮਰਪਿਤ ਲੱਗੇ ਫਰੀ ਮੈਡੀਕਲ ਕੈਂਪ ਦੀਆਂ ਤਸਵੀਰਾਂ