Saturday, 31 August 2019

ਨੈਸ਼ਨਲ ਸਪੋਰਟਸ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ ਦਾ ਸਨਮਾਨ

ਨੈਸ਼ਨਲ ਸਪੋਰਟਸ ਦਿਵਸ ਮੌਕੇ  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
 ਢਾਹਾਂ ਕਲੇਰਾਂ ਦੇ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ ਦਾ ਸਨਮਾਨ
ਬੰਗਾ : 31 ਅਗਸਤ  :
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਤੇ ਸੂਬਾ ਪੱਧਰੀ ਟੂਰਨਾਮੈਂਟ ਵਿਚ ਹੈਂਡਬਾਲ ਅਤੇ ਅਥੈਲੇਟਿਕ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਨੈਸ਼ਨਲ ਸਪੋਰਟਸ ਦਿਵਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਅਤੇ ਸੂਬਾ ਪੱਧਰੀ ਖੇਡ ਟੂਰਨਾਮੈਂਟ ਹੋਏ ਸਨ । ਜਿਸ ਵਿਚ ਟਰੱਸਟ ਦੇ ਪ੍ਰਬੰਧ ਹੇਠਾਂ ਇਲਾਕੇ ਵਿਿਦਆਰਥੀਆਂ ਨੂੰ ਇੰਟਰਨੈਸ਼ਨਲ ਲੇਵਲ ਦੀ ਸਿੱਖਿਆ ਪ੍ਰਦਾਨ ਕਰਵਾ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ ਹੈਂਡਬਾਲ ਅਤੇ ਅਥੈਲੇਟਿਕ ਮੁਕਾਬਲਿਆਂ ਵਿਚ ਭਾਗ ਅਤੇ ਜਿੱਤਾਂ ਪ੍ਰਾਪਤ ਕੀਤੀਆਂ । ਹਾਈਜੰਪ ਵਿਚੋਂ ਗੁਰਵਿੰਦਰ ਪਾਲ ਸਿੰਘ ਨੇ ਪੰਜਾਬ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣਾ ਨਾਮ, ਆਪਣੇ ਮਾਪਿਆਂ ਸਕੂਲ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰੋਸ਼ਨ ਕੀਤਾ। ਜਦ ਕਿ ਹੈਂਡਬਾਲ ਦੀ ਵਧੀਆ ਖੇਡ ਦਾ ਮੁਜ਼ਾਹਰਾ ਕਰਨ ਕਰਕੇ ਜ਼ਿਲ੍ਹਾ ਪੱਧਰੀ ਟੀਮ ਲਈ ਸਕੂਲ ਦੇ ਖਿਡਾਰੀਆਂ ਮਹਿਕ ਬੰਗਰ ਅਠੱਵੀ ਬੀ, ਮੁਸਕਾਨ ਬੰਗਰ ਅੱਠਵੀ ਬੀ, ਗੁਰਲੀਨ ਕੌਰ ਅਠੱਵੀਂ ਬੀ, ਸੰਜਨਾ ਅੱਠਵੀਂ ਬੀ, ਜਸਨੂਰ ਗਿੱਲ ਸੱਤਵੀਂ ਏ ਅਤੇ ਪ੍ਰੀਆ ਪ੍ਰੀਤ ਅੱਠਵੀਂ ਬੀ ਕਲਾਸ ਸਿਲੈਕਟ ਕੀਤੇ ਗਏ ਹਨ।  ਜ਼ਿਲ੍ਹਾ ਪੱਧਰੀ ਐਥਲੇਟਿਕ ਖੇਡਾਂ ਵਿਚ ਜੇਤੂ ਖਿਡਾਰੀਆਂ ਮਨਪ੍ਰੀਤ ਅਖਤਰ ਛੇਵੀਂ ਸੀ, ਜਸਕਰਨ ਕੌਰ ਛੇਵੀਂ ਏ, ਪਵਨੀਤ ਕੌਰ ਅੱਠਵੀ ਸੀ, ਕਿਰਨਪ੍ਰੀਤ ਕੌਰ ਅੱਠਵੀ ਸੀ, ਗੁਰਰਿੰਦਰਪਾਲ ਸਿੰਘ ਨੌਂਵੀ ਡੀ, ਸੁਖਰਾਜ ਸਿੰਘ ਅੱਠਵੀਂ ਬੀ, ਮਨਜਿੰਦਰ ਸਿੰਘ ਅੱਠਵੀ ਸੀ, ਸੁਖਰਾਜ ਸਿੰਘ ਅੱਠਵੀ ਸੀ ਕਲਾਸ ਦੀ ਜ਼ਿਲ੍ਹਾ ਪੱਧਰੀ ਐਥਲੇਟਿਕ ਟੀਮ ਵਿਚ ਸਿਲੈਕਸ਼ਨ ਹੋਈ ਹੈ।ਨੈਸ਼ਨਲ ਸਪੋਰਟਸ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਤੇ ਸੂਬਾ ਪੱਧਰੀ ਟੂਰਨਾਮੈਂਟ  ਦੇ ਜੇਤੂ ਖਿਡਾਰੀਆਂ ਨੂੰ ਸਮੂਹ ਟਰੱਸਟ ਵੱਲੋਂ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ, ਵਾਈਸ ਪ੍ਰਿੰਸੀਪਲ ਰੁਪਿੰਦਰਜੀਤ ਸਿੰਘ, ਮੈਡਮ ਜਸਵੀਰ ਕੌਰ ਡੀ ਪੀ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :   ਨੈਸ਼ਨਲ ਸਪੋਰਟਸ ਦਿਵਸ ਮੌਕੇ  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ  ਦੇ ਸਨਮਾਨ ਮੌਕੇ ਦੀ ਯਾਦਗਾਰੀ ਤਸਵੀਰ

Virus-free. www.avast.com