Sunday, 14 June 2026

ਬਲੱਡ ਸੈਂਟਰ ਢਾਹਾਂ ਕਲੇਰਾਂ ਵਿਖੇ ਵਰਲਡ ਬਲੱਡ ਡੋਨਰ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ

*ਬਲੱਡ ਸੈਂਟਰ ਢਾਹਾਂ ਕਲੇਰਾਂ ਵਿਖੇ ਵਰਲਡ ਬਲੱਡ ਡੋਨਰ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ*
ਬੰਗਾ 14 ਜੂਨ () ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਰਲਡ ਬਲੱਡ ਡੋਨਰ ਦਿਵਸ ਨੂੰ ਸਮਰਪਿਤ ਸਵੈ-ਇੱਛੁਕ ਖੂਨਦਾਨ ਕੈਂਪ ਦਾ ਆਯੋਜਨ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੀਤਾ ਗਿਆ, ਜਿਸ ਵਿੱਚ ਸਮਾਜ ਸੇਵਾ ਦੀ ਭਾਵਨਾ ਨਾਲ ਪ੍ਰੇਰਿਤ ਨੌਜਵਾਨਾਂ, ਸਮਾਜ ਸੇਵਕਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ 31 ਯੂਨਿਟ ਖੂਨਦਾਨ ਕੀਤਾ ।
          ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ. ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ 'ਵਰਲਡ ਬਲੱਡ ਡੋਨਰ ਦਿਵਸ' ਦੀ ਮਹੱਤਤਾ ਬਾਰੇ ਦੱਸਿਆ। ਬੁਲਾਰਿਆਂ ਨੇ ਇਸ ਮੌਕੇ ਖੂਨਦਾਨ ਲਹਿਰ ਦੇ ਮੋਢੀ ਡਾ. ਕਾਰਲ ਲੈਂਡਸਟੀਨਰ ਦੇ ਯੋਗਦਾਨ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਨੁੱਖੀ ਬਲੱਡ ਗਰੁੱਪਾਂ ਦੀ ਖੋਜ ਕੀਤੀ ਸੀ । ਇਸ ਖੋਜ ਕਰਕੇ ਮਨੁੱਖੀ ਸਰੀਰ ਵਿਚ ਖੂਨ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਬਣਾਇਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ 'ਤੇ ਖੂਨਦਾਨ ਕਰਨ ਅਤੇ ਹੋਰਨਾਂ ਨੂੰ ਵੀ  ਇਸ ਮਹਾਨ ਕਾਰਜ ਲਈ ਪ੍ਰੇਰਿਤ ਕਰਨ । ਕਿਉਂਕਿ ਖੂਨ ਇਕ ਅਜਿਹੀ ਅਨਮੋਲ ਦਾਤ ਹੈ ਜਿਸ ਨੂੰ ਨਾ ਤਾਂ ਕਿਸੇ ਫੈਕਟਰੀ ਵਿਚ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਦਵਾਈ ਨਾਲ ਤਿਆਰ ਕੀਤਾ ਜਾ ਸਕਦਾ ਹੈ। ਜੋ ਸਿਰਫ਼ ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੀ ਮਿਲ ਸਕਦਾ ਹੈ। ਇਸ ਲਈ ਖੂਨਦਾਨ ਨੂੰ “ਮਹਾਂਦਾਨ” ਕਿਹਾ ਜਾਂਦਾ ਹੈ।
ਕੈਂਪ ਦੌਰਾਨ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਅਤੇ ਮਾਨਵਤਾ ਦੇ ਭਲੇ ਲਈ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
        ਇਸ ਮੌਕੇ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ ਨਵਦੀਪ ਸਿੰਘ ਅਨੋਖਰਵਾਲ, ਸ਼ਰਨਜੀਤ ਸਿੰਘ ਵਾਈਸ ਪ੍ਰੈਜ਼ੀਡੈਂਟ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਭੁਪਿੰਦਰ ਸਿੰਘ ਫਾਈਨਾਂਸ ਸੈਕਟਰੀ, ਸੁਰਿੰਦਰ ਸਿੰਘ ਢੀਂਡਸਾ ਸਾਬਕਾ ਪ੍ਰਧਾਨ, ਜਤਿੰਦਰ ਸਿੰਘ ਮਾਨ, ਰਾਜ ਕੁਮਾਰ ਭੰਮਰਾ, ਗੁਰਮਿੰਦਰ ਸਿੰਘ ਡਿੰਪਲ, ਦਲਜੀਤ ਸਿੰਘ ਭਰੋਲੀ, ਜੱਸਾ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬਾਜਵਾ ਯੂ.ਐਸ.ਏ., ਪ੍ਰਦੀਪ ਸਿੰਘ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਰਣਜੀਤ ਸਿੰਘ ਮਾਨ, ਅਕਾਸ਼ਦੀਪ, ਅਸ਼ਵਨੀ ਕੁਮਾਰ ਗਦਾਣੀ ਵੀ ਹਾਜ਼ਰ ਸਨ । ਖੂਨਦਾਨੀਆਂ ਲਈ ਵਿਸ਼ੇਸ਼ ਤੌਰ 'ਤੇ ਰਿਫਰੈਸ਼ਮੈਂਟ (ਫਲ ਅਤੇ ਜੂਸ) ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਬਲੱਡ ਬੈਂਕ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ
 
Uploaded Image